Election Results 2024
(Source: ECI/ABP News/ABP Majha)
Milk: ਤੁਹਾਡੇ ਘਰ ਆ ਰਿਹਾ ਦੁੱਧ ਅਸਲੀ ਜਾਂ ਨਕਲੀ? ਇਨ੍ਹਾਂ ਤਰੀਕਿਆਂ ਨਾਲ ਲੱਗ ਸਕਦਾ ਪਤਾ
ਜੇਕਰ ਤੁਸੀਂ ਵੀ ਪਰੇਸ਼ਾਨ ਹੋ ਕਿ ਤੁਹਾਡੇ ਘਰ 'ਚ ਆ ਰਿਹਾ ਦੁੱਧ ਅਸਲੀ ਜਾਂ ਨਕਲੀ, ਤਾਂ ਤੁਹਾਡੀ ਸਮੱਸਿਆ ਦਾ ਹੱਲ ਇੱਥੇ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਘਰ ਬੈਠੇ ਕਿਵੇਂ ਪਤਾ ਲਗਾ ਸਕਦੇ ਹੋ ਕਿ ਦੁੱਧ ਅਸਲੀ ਹੈ ਜਾਂ ਨਕਲੀ। ਆਓ ਜਾਣਦੇ ਹਾਂ...
Download ABP Live App and Watch All Latest Videos
View In Appਮਿਲਾਵਟੀ ਦੁੱਧ ਪੀਣ ਨਾਲ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਇਹ ਨਾ ਸਿਰਫ਼ ਹੱਡੀਆਂ ਨੂੰ ਕਮਜ਼ੋਰ ਕਰਦਾ ਹੈ ਬਲਕਿ ਲੀਵਰ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਮਾਹਰਾਂ ਅਨੁਸਾਰ ਦੁੱਧ ਦਾ ਆਪਣਾ ਹੀ ਸਵਾਦ ਹੁੰਦਾ ਹੈ। ਅਸਲੀ ਦੁੱਧ ਦਾ ਸਵਾਦ ਥੋੜ੍ਹਾ ਮਿੱਠਾ ਹੁੰਦਾ ਹੈ। ਇਸ ਦੇ ਨਾਲ ਹੀ ਨਕਲੀ ਦੁੱਧ ਵਿੱਚ ਡਿਟਰਜੈਂਟ ਅਤੇ ਸੋਡਾ ਮਿਲਾਇਆ ਜਾਂਦਾ ਹੈ। ਜਿਸ ਕਾਰਨ ਮਿਲਾਵਟੀ ਦੁੱਧ ਕੌੜਾ ਹੁੰਦਾ ਹੈ।
ਜਿਸ ਦੁੱਧ ਵਿੱਚ ਡਿਟਰਜੈਂਟ ਹੁੰਦਾ ਹੈ, ਉਸ ਵਿੱਚ ਆਮ ਨਾਲੋਂ ਜ਼ਿਆਦਾ ਝੱਗ ਹੁੰਦੀ ਹੈ। ਡਿਟਰਜੈਂਟ ਦੀ ਪਛਾਣ ਕਰਨ ਲਈ ਇੱਕ ਕੱਚ ਦੀ ਬੋਤਲ ਜਾਂ ਟੈਸਟ ਟਿਊਬ ਵਿੱਚ 5 ਤੋਂ 10 ਮਿਲੀਲੀਟਰ ਦੁੱਧ ਲਓ ਅਤੇ ਇਸ ਨੂੰ ਜ਼ੋਰ ਨਾਲ ਹਿਲਾਓ। ਜੇਕਰ ਇਸ ਵਿੱਚ ਝੱਗ ਬਣ ਜਾਂਦੀ ਹੈ ਅਤੇ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ, ਤਾਂ ਦੁੱਧ ਵਿੱਚ ਡਿਟਰਜੈਂਟ ਮਿਲਾਇਆ ਜਾ ਸਕਦਾ ਹੈ।
ਰੰਗ ਦੇ ਹਿਸਾਬ ਨਾਲ ਅਸਲੀ ਅਤੇ ਨਕਲੀ ਦੁੱਧ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਸਟੋਰ ਕੀਤੇ ਜਾਣ 'ਤੇ ਅਸਲੀ ਦੁੱਧ ਦਾ ਰੰਗ ਨਹੀਂ ਬਦਲਦਾ, ਜਦਕਿ ਨਕਲੀ ਦੁੱਧ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ।
ਮਾਹਰਾਂ ਅਨੁਸਾਰ ਅਸਲੀ ਦੁੱਧ ਦਾ ਰੰਗ ਉਬਾਲਣ ਤੋਂ ਬਾਅਦ ਵੀ ਨਹੀਂ ਬਦਲਦਾ। ਪਰ ਨਕਲੀ ਦੁੱਧ ਉਬਾਲਣ ਤੋਂ ਬਾਅਦ ਹਲਕਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ।
ਦੁੱਧ ਵਿਚ ਕੈਮੀਕਲ ਦੀ ਜਾਂਚ ਕਰਨ ਲਈ ਲੱਕੜ ਜਾਂ ਪੱਥਰ 'ਤੇ ਦੁੱਧ ਦੀਆਂ 2 ਤੋਂ 4 ਬੂੰਦਾਂ ਪਾਓ, ਜੇਕਰ ਦੁੱਧ ਡਿੱਗਦੇ ਹੀ ਆਸਾਨੀ ਨਾਲ ਵਹਿ ਜਾਵੇ ਤਾਂ ਉਸ ਵਿਚ ਪਾਣੀ ਜਾਂ ਕੋਈ ਹੋਰ ਚੀਜ਼ ਮਿਲਾਈ ਹੋਈ ਹੈ। ਪਰ ਅਸਲੀ ਦੁੱਧ ਵਿੱਚ ਅਜਿਹਾ ਨਹੀਂ ਹੁੰਦਾ ਹੈ। ਅਸਲੀ ਦੁੱਧ ਹੌਲੀ-ਹੌਲੀ ਵਗਦਾ ਹੈ ਅਤੇ ਇੱਕ ਚਿੱਟੇ ਨਿਸ਼ਾਨ ਛੱਡਦਾ ਹੈ।