Goat Farming: ਬਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਲੱਗੇ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਕਮਾ ਸਕੋਗੇ ਚੰਗਾ ਪੈਸਾ
ਬਕਰੀ ਪਾਲਣ ਦਾ ਕੰਮ ਜ਼ਿਆਦਾ ਮੁਸ਼ਕਿਲ ਨਹੀਂ ਰਿਹਾ ਹੈ। ਇਸ ਲਈ ਬਹੁਤ ਸਾਰੇ ਕੋਰਸ ਬਜ਼ਾਰ ਵਿੱਚ ਉਪਲਬਧ ਹਨ। ਕੋਈ ਵੀ ਇਨ੍ਹਾਂ ਕੋਰਸਾਂ ਨੂੰ ਕਰਕੇ ਬਕਰੀ ਪਾਲਣ ਦਾ ਧੰਦਾ ਸ਼ੁਰੂ ਕਰ ਸਕਦਾ ਹੈ। ਬਕਰੀ ਪਾਲਣ ਲਈ ਤੁਹਾਨੂੰ ਜ਼ਿਆਦਾ ਬਕਰੇ-ਬਕਰੀਆਂ ਦੀ ਲੋੜ ਨਹੀਂ ਪੈਂਦੀ ਹੈ। ਤੁਸੀਂ 20-25 ਬਕਰੀਆਂ ਨਾਲ ਇਸ ਧੰਦੇ ਦੀ ਸ਼ੁਰੂਆਤ ਕਰ ਸਕਦੇ ਹੋ।
Download ABP Live App and Watch All Latest Videos
View In Appਜੇਕਰ ਤੁਸੀਂ 20-25 ਬਕਰੇ-ਬਕਰੀਆਂ ਨਾਲ ਗੋਟ ਫਾਰਮਿੰਗ ਦੀ ਸ਼ੁਰੂਆਤ ਕਰ ਰਹੇ ਹੋ ਤਾਂ ਉਸ ਲਈ ਕਰੀਬ 20 ਫੁੱਟ ਚੌੜਾ ਹਾਲ ਚਾਹੀਦਾ ਹੈ।
ਬਕਰੀਆਂ ਲਈ ਹਾਲ ਬਣਾਉਣ ਵਿੱਚ ਲਗਭਗ 100 ਤੋਂ ਲੈਕੇ 150 ਰੁਪਏ ਸਕੂਐਰ ਫੁੱਟ ਤੱਕ ਦਾ ਖਰਚਾ ਚੁੱਕਣਾ ਪੈਂਦਾ ਹੈ। ਇਸ ਵਿੱਚ ਹਾਲ ਨਾਲ ਸਬੰਧਤ ਹੋਰ ਸਹੂਲਤਾਂ ਦਾ ਖਰਚਾ ਵੱਖਰਾ ਹੁੰਦਾ ਹੈ।
ਇੱਕ ਹਾਲ ਵਿੱਚ 20 ਤੋਂ ਵੱਧ ਬਕਰੇ-ਬਕਰੀਆਂ ਨਹੀਂ ਰੱਖਣੀਆਂ ਚਾਹੀਦੀਆਂ। ਬਕਰੀਆਂ ਦੇ ਵਾੜੇ ਵਿੱਚ ਦਵਾਈ ਦਾ ਛਿੜਕਾਅ ਕਰਦੇ ਰਹੋ ਅਤੇ ਹਵਾ ਦੀ ਪੂਰੀ ਵਿਵਸਥਾ ਹੋਣੀ ਚਾਹੀਦੀ ਹੈ।
ਤੁਸੀਂ 20 ਬਕਰੀਆਂ ਪਾਲਣ ਨਾਲ ਇੱਕ ਸਾਲ ਵਿੱਚ ਲਗਭਗ 2 ਲੱਖ ਰੁਪਏ ਕਮਾ ਸਕਦੇ ਹੋ। ਜੇਕਰ ਤੁਸੀਂ ਬਕਰੀਆਂ ਦੀ ਗਿਣਤੀ ਵਧਾਉਂਦੇ ਹੋ ਤਾਂ ਤੁਹਾਡੀ ਆਮਦਨ ਵੱਧ ਜਾਵੇਗੀ।