Walnuts Farming: ਘਰ ਵਿੱਚ ਕਰੋ ਅਖਰੋਟ ਦੀ ਖੇਤੀ, ਜਾਣੋ ਸੌਖਾ ਤਰੀਕਾ
ਅਖਰੋਟ ਉਗਾਉਣਾ ਕੋਈ ਆਸਾਨ ਕੰਮ ਨਹੀਂ ਹੈ। ਅਖਰੋਟ ਖਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਉਗਾਇਆ ਜਾਂਦਾ ਹੈ। ਅਖਰੋਟ ਦੀ ਕਾਸ਼ਤ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਅਤੇ ਕਸ਼ਮੀਰ ਵਿੱਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ।ਉੱਥੋਂ ਦੀ ਜਲਵਾਯੂ ਅਤੇ ਜ਼ਮੀਨ ਅਖਰੋਟ ਦੀ ਕਾਸ਼ਤ ਲਈ ਬਹੁਤ ਵਧੀਆ ਹੈ। 20 ਤੋਂ 25 ਡਿਗਰੀ ਸੈਲਸੀਅਸ ਦਾ ਤਾਪਮਾਨ ਅਖਰੋਟ ਦੀ ਕਾਸ਼ਤ ਲਈ ਸਹੀ ਮੰਨਿਆ ਜਾਂਦਾ ਹੈ।
Download ABP Live App and Watch All Latest Videos
View In Appਉੱਥੋਂ ਦੀ ਜਲਵਾਯੂ ਅਤੇ ਜ਼ਮੀਨ ਅਖਰੋਟ ਦੀ ਕਾਸ਼ਤ ਲਈ ਬਹੁਤ ਵਧੀਆ ਹੈ। 20 ਤੋਂ 25 ਡਿਗਰੀ ਸੈਲਸੀਅਸ ਦਾ ਤਾਪਮਾਨ ਅਖਰੋਟ ਦੀ ਕਾਸ਼ਤ ਲਈ ਸਹੀ ਮੰਨਿਆ ਜਾਂਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੇ ਘਰ 'ਚ ਇਕ ਗਮਲੇ 'ਚ ਅਖਰੋਟ ਉਗਾ ਸਕਦੇ ਹੋ। ਇਹ ਗੱਲ ਤੁਹਾਨੂੰ ਅਜੀਬ ਲੱਗੇਗੀ ਪਰ ਇਹ ਸੱਚਾਈ ਹੈ।
ਸਭ ਤੋਂ ਪਹਿਲਾਂ ਤੁਸੀਂ ਇੱਕ ਗਮਲਾ ਲਓ, ਫਿਰ ਉਸ ਨੂੰ ਮਿੱਟੀ, ਰੇਤ ਅਤੇ ਜੈਵਿਕ ਖਾਦ ਨਾਲ ਭਰ ਦਿਓ।
ਇਸ ਤੋਂ ਬਾਅਦ ਤੁਸੀਂ ਇਸ ਉੱਚ ਗੁਣਵੱਤਾ ਵਾਲੇ ਅਖਰੋਟ ਦੇ ਬੀਜ ਲਾ ਦਿਓ। ਇਸ ਨੂੰ ਲਗਭਗ 3 ਦਿਨਾਂ ਤੱਕ ਪਾਣੀ ਵਿੱਚ ਭਿਓਂ ਕੇ ਰੱਖ ਦਿਓ। ਇਸ ਤੋਂ ਬਾਅਦ ਗਮਲੇ ਵਿੱਚ ਦੋ-ਤਿੰਨ ਇੰਚ ਦੀ ਡੂੰਘਾਈ 'ਤੇ ਬੀਜ ਬੀਜੋ ਅਤੇ ਸਿੰਚਾਈ ਕਰਦੇ ਰਹੋ।
ਗਮਲੇ ਨੂੰ ਘਰ 'ਚ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੇ ਸਿੱਧੀ ਧੁੱਪ ਆਉਂਦੀ ਹੋਵੇ। ਸਮੇਂ-ਸਮੇਂ ਤੇ ਉਸ ਦੀ ਖਾਦ ਦੀ ਜਾਂਚ ਕਰਦੇ ਰਹੋ। ਇਸ ਵਿੱਚ ਜੈਵਿਕ ਖਾਦ ਭਰਦੇ ਰਹੋ। ਨਮੀ ਦੀ ਜਾਂਚ ਕਰਦੇ ਰਹੋ। ਤਿੰਨ-ਚਾਰ ਸਾਲਾਂ ਵਿੱਚ ਇਸ ਵਿੱਚ ਫਲ ਲੱਗਣੇ ਸ਼ੁਰੂ ਹੋ ਜਾਣਗੇ।