Kitchen Gardening: ਜੇਕਰ ਤੁਹਾਡੇ ਕੋਲ ਸਮਾਂ ਨਹੀਂ, ਫਿਰ ਵੀ ਕਰਨਾ ਚਾਹੁੰਦੇ ਕੀਚਨ ਗਾਰਡਨਿੰਗ, ਤਾਂ ਇੱਥੇ ਜਾਣੋ ਤਰੀਕਾ
ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਕਿਚਨ ਗਾਰਡਨਿੰਗ ਲਈ ਸਮਾਂ ਕੱਢਣਾ ਔਖਾ ਜਾਪਦਾ ਹੈ। ਪਰ ਸੱਚਾਈ ਇਹ ਹੈ ਕਿ ਘਰ ਵਿਚ ਸਬਜ਼ੀਆਂ ਅਤੇ ਹਰਬਲ ਪੌਦੇ ਉਗਾਉਣਾ ਕੋਈ ਮੁਸ਼ਕਿਲ ਨਹੀਂ ਹੈ।
Download ABP Live App and Watch All Latest Videos
View In Appਅੱਜ-ਕੱਲ੍ਹ ਬਾਜ਼ਾਰ 'ਚ ਅਜਿਹੇ ਕਈ ਵਿਕਲਪ ਉਪਲਬਧ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਜ਼ਿਆਦਾ ਸਮਾਂ ਖਰਚ ਕੀਤਿਆਂ ਕਿਚਨ ਗਾਰਡਨ ਬਣਾ ਸਕਦੇ ਹੋ।
ਛੋਟੇ ਪੌਦੇ, ਪੋਟ ਗਾਰਡਨਿੰਗ, ਵਰਟੀਕਲ ਗਾਰਡਨਿੰਗ ਵਰਗੇ ਵਿਕਲਪ ਆਸਾਨੀ ਨਾਲ ਉਪਲਬਧ ਹਨ ਅਤੇ ਉਨ੍ਹਾਂ 'ਤੇ ਧਿਆਨ ਦੇਣ ਲਈ ਜ਼ਿਆਦਾ ਸਮਾਂ ਨਹੀਂ ਚਾਹੀਦਾ। ਆਓ ਜਾਣਦੇ ਹਾਂ ਕਿਚਨ ਗਾਰਡਨਿੰਗ ਦੇ ਫਾਇਦੇ।
ਕਿਚਨ ਗਾਰਡਨਿੰਗ ਰਾਹੀਂ, ਅਸੀਂ ਘਰ ਵਿੱਚ ਤਾਜ਼ੀਆਂ ਸਬਜ਼ੀਆਂ ਅਤੇ ਜੜ੍ਹੀਆਂ ਬੂਟੀਆਂ ਪ੍ਰਾਪਤ ਕਰਦੇ ਹਾਂ। ਇਨ੍ਹਾਂ ਨੂੰ ਬਾਜ਼ਾਰ ਤੋਂ ਲਿਆਉਣ ਦੀ ਲੋੜ ਨਹੀਂ ਹੈ। ਇਹ ਸਬਜ਼ੀਆਂ ਅਤੇ ਜੜ੍ਹੀਆਂ ਬੂਟੀਆਂ ਬਿਨਾਂ ਕੀਟਨਾਸ਼ਕਾਂ ਤੋਂ ਹੁੰਦੀਆਂ ਜਿਸ ਕਰਕੇ ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ।
ਕਿਚਨ ਗਾਰਡਨਿੰਗ ਕਰਨ ਨਾਲ ਅਸੀਂ ਕੁਦਰਤ ਨੂੰ ਵੀ ਪੋਸ਼ਣ ਦਿੰਦੇ ਹਾਂ ਕਿਉਂਕਿ ਹਰਿਆਲੀ ਵਧਦੀ ਹੈ ਅਤੇ ਵਾਤਾਵਰਨ ਸ਼ੁੱਧ ਰਹਿੰਦਾ ਹੈ। ਇਹ ਸਾਡੇ ਲਈ ਮਨੋਰੰਜਨ ਦਾ ਵੀ ਕੰਮ ਕਰਦਾ ਹੈ ਕਿਉਂਕਿ ਪੌਦਿਆਂ ਦੀ ਦੇਖਭਾਲ ਕਰਨਾ ਮਜ਼ੇਦਾਰ ਹੁੰਦਾ ਹੈ। ਅਸੀਂ ਕੁਝ ਸਮਾਂ ਕੱਢ ਕੇ ਕਿਚਨ ਗਾਰਡਨਿੰਗ ਕਰ ਸਕਦੇ ਹਾਂ।