House Plants watering time: ਸਵੇਰੇ ਜਾਂ ਸ਼ਾਮ, ਘਰ ਦੇ ਪੌਦਿਆਂ ਨੂੰ ਕਿਸ ਵੇਲੇ ਦੇਣਾ ਚਾਹੀਦਾ ਪਾਣੀ, ਇੱਥੇ ਜਾਣੋ ਹਰ ਸਵਾਲ ਦਾ ਜਵਾਬ

Plants: ਮਨੁੱਖ ਤੋਂ ਲੈਕੇ ਜਾਨਵਰਾਂ ਤੱਕ ਸਾਰਿਆਂ ਨੂੰ ਪਾਣੀ ਦੀ ਲੋੜ ਹੁੰਦੀ ਹੈ। ਉੱਥੇ ਹੀ ਅੱਜਕੱਲ੍ਹ ਲੋਕ ਘਰਾਂ ਵਿੱਚ ਪੌਦੇ ਲਾਉਣ ਲੱਗ ਪਏ ਹਨ।

ਪੌਦਿਆਂ ਨੂੰ ਪਾਣੀ ਦੇਣ ਦਾ ਸਹੀ ਸਮਾਂ

1/5
ਪਰ ਕਈ ਵਾਰ ਸਹੀ ਦੇਖਭਾਲ ਨਾ ਹੋਣ ਕਰਕੇ ਇਹ ਪੌਦੇ ਮੁਰਝਾਉਣ ਲੱਗ ਜਾਂਦੇ ਜਾਂ ਮਰ ਜਾਂਦੇ ਹਨ। ਜਿਵੇਂ ਕਿ ਜਦੋਂ ਇਨ੍ਹਾਂ ਨੂੰ ਸਹੀ ਸਮੇਂ ‘ਤੇ ਪਾਣੀ ਨਹੀਂ ਦਿੱਤਾ ਜਾਂਦਾ ਹੈ, ਜੇਕਰ ਦਿੱਤਾ ਵੀ ਜਾਂਦਾ ਹੈ ਤਾਂ ਸਹੀ ਸਮੇਂ ‘ਤੇ ਅਤੇ ਸਹੀ ਮਾਤਰਾ ਵਿੱਚ ਨਹੀਂ ਦਿੱਤਾ ਜਾਂਦਾ ਹੈ।
2/5
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੌਦਿਆਂ ਨੂੰ ਪਾਣੀ ਦੇਣ ਦਾ ਸਹੀ ਸਮਾਂ ਕੀ ਹੈ। ਰਿਪੋਰਟ ਮੁਤਾਬਕ ਪੌਦਿਆਂ ਨੂੰ ਹਰ ਮੌਸਮ ਵਿੱਚ ਪਾਣੀ ਦੀ ਲੋੜ ਹੁੰਦੀ ਹੈ। ਉੱਥੇ ਹੀ ਗਰਮੀਆਂ ਦੇ ਮੌਸਮ ਵਿੱਚ ਪੌਦਿਆਂ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ।
3/5
ਕਈ ਵਾਰ ਗਰਮੀਆਂ ਦੇ ਮੌਸਮ ਵਿੱਚ ਵੱਧ ਧੁੱਪ ਅਤੇ ਗਰਮੀ ਹੋਣ ਕਰਕੇ ਪੌਦੇ ਸੁੱਕ ਜਾਂਦੇ ਹਨ। ਉੱਥੇ ਹੀ ਸਰਦੀਆਂ ਦੌਰਾਨ ਵੱਧ ਪਾਣੀ ਦੀ ਲੋੜ ਨਹੀਂ ਹੁੰਦੀ ਹੈ।
4/5
ਮਾਹਰਾਂ ਦੀ ਮੰਨੀਏ ਤਾਂ ਪੌਦਿਆਂ ਨੂੰ ਪਾਣੀ ਦੇਣ ਦਾ ਸਹੀ ਸਮਾਂ ਸਵੇਰ ਦਾ ਵੇਲਾ ਮੰਨਿਆ ਜਾਂਦਾ ਹੈ। ਸਵੇਰ ਵੇਲੇ ਤਾਪਮਾਨ ਘੱਟ ਹੁੰਦਾ ਹੈ, ਜਿਸ ਕਰਕੇ ਪਾਣੀ ਦਾ ਵਾਸ਼ਪੀਕਰਨ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਪੌਦਿਆਂ ਨੂੰ ਪਾਣੀ ਦਾ ਲਾਭ ਮਿਲਦਾ ਹੈ।
5/5
ਪਰ ਸ਼ਾਮ ਵੇਲੇ ਤਾਪਮਾਨ ਵੱਧ ਰਹਿੰਦਾ ਹੈ, ਜਿਸ ਕਰਕੇ ਪਾਣੀ ਦਾ ਵਾਸ਼ਪੀਕਰਨ ਵੱਧ ਜਾਂਦਾ ਹੈ ਅਤੇ ਪੌਦਿਆਂ ਨੂੰ ਘੱਟ ਪਾਣੀ ਮਿਲਦਾ ਹੈ।
Sponsored Links by Taboola