White Brinjal Cultivation: ਇਦਾਂ ਕਰੋ ਚਿੱਟੇ ਬੈਂਗਣ ਦੀ ਖੇਤੀ, ਹੋ ਜਾਓਗੇ ਮਾਲਾਮਾਲ
ਸਾਡੇ ਦੇਸ਼ ਦਾ ਕਿਸਾਨ ਸਾਰਾ ਸਾਲ ਆਪਣੇ ਖੇਤਾਂ ਵਿੱਚ ਰੁਝਿਆ ਰਹਿੰਦਾ ਹੈ। ਕਿਸਾਨ ਕਈ ਤਰ੍ਹਾਂ ਦੀਆਂ ਫ਼ਸਲਾਂ ਉਗਾਉਂਦੇ ਹਨ ਜਿਸ ਵਿੱਚ ਕਦੇ ਉਨ੍ਹਾਂ ਨੂੰ ਲਾਭ ਹੁੰਦਾ ਹੈ ਅਤੇ ਕਦੇ ਨੁਕਸਾਨ ਹੁੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਫ਼ਸਲ ਬਾਰੇ ਦੱਸਾਂਗੇ ਜਿਸ ਦੀ ਕਾਸ਼ਤ ਕਰਕੇ ਕਿਸਾਨ ਚੰਗਾ ਮੁਨਾਫ਼ਾ ਲੈ ਸਕਣਗੇ।ਅਸੀਂ ਗੱਲ ਕਰ ਰਹੇ ਹਾਂ ਬੈਂਗਣ ਦੀ। ਪਰ ਅਸੀਂ ਗੱਲ ਕਰ ਰਹੇ ਹਾਂ ਚਿੱਟੇ ਬੈਂਗਣ ਦੀ, ਨਾ ਕਿ ਆਮ ਬੈਂਗਣ ਦੀ, ਜਿਸ ਦੀ ਕਾਸ਼ਤ ਕਰਕੇ ਕਿਸਾਨ ਭਾਰੀ ਮੁਨਾਫਾ ਲੈ ਸਕਦੇ ਹਨ।
Download ABP Live App and Watch All Latest Videos
View In Appਮਾਹਰਾਂ ਦਾ ਕਹਿਣਾ ਹੈ ਕਿ ਇਹ ਚਿੱਟੇ ਬੈਂਗਣ ਹੋਰ ਬੈਂਗਣਾਂ ਨਾਲੋਂ ਮਹਿੰਗੇ ਵਿਕਦੇ ਹਨ। ਇਸ ਦੀ ਕੀਮਤ ਆਮ ਬੈਂਗਣ ਨਾਲੋਂ 3-4 ਗੁਣਾ ਜ਼ਿਆਦਾ ਹੈ।
ਨਾਲ ਹੀ, ਚਿੱਟੇ ਬੈਂਗਣ ਦੀ ਕਾਸ਼ਤ ਕਰਨ ਦਾ ਖਰਚਾ ਆਮ ਬੈਂਗਣ ਨਾਲੋਂ ਘੱਟ ਹੁੰਦਾ ਹੈ।
ਇਸ ਬੈਂਗਣ ਵਿੱਚ ਘੱਟ ਕੀੜੇ ਲੱਗਦੇ ਹਨ, ਜਿਸ ਕਰਕੇ ਕਿਸਾਨਾਂ ਨੂੰ ਕੀਟਨਾਸ਼ਕਾਂ 'ਤੇ ਘੱਟ ਖਰਚ ਕਰਨਾ ਪੈਂਦਾ ਹੈ।
ਜੇਕਰ ਤੁਸੀਂ ਸਿਰਫ਼ ਇੱਕ ਏਕੜ ਵਿੱਚ ਇਸ ਦੀ ਖੇਤੀ ਕਰਦੇ ਹੋ ਤਾਂ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ।