ਸਰਕਾਰੇ ਤੇਰੇ ਵਾਰੇ-ਨਿਆਰੇ! ਸੱਤ ਦਿਨ ਪਹਿਲਾਂ ਬਣਾਈ ਸੜਕ ਮੀਂਹ ਨਾਲ ਹੀ ਰੁੜ੍ਹੀ, ਵੇਖੋ ਸਰਕਾਰੀ ਕੰਮਾਂ ਦਾ ਹਾਲ

1/7
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਦੀ ਮੁਕੰਮਲ ਜਾਂਚ ਕਰਵਾ ਕੇ ਦੁਬਾਰਾ ਸੜਕ ਨਾ ਬਣਾਈ ਗਈ ਤਾਂ ਉਹ ਇਸ ਵਿਰੁੱਧ ਸੰਘਰਸ਼ ਵਿੱਢਣਗੇ।
2/7
ਉਨ੍ਹਾਂ ਇਸ ਸੜਕ ਨੂੰ ਬਨਾਉਣ ਵਿੱਚ ਵਰਤੀ ਗਈ ਕੁਤਾਹੀ ਦੀ ਜਾਂਚ ਕਰਕੇ ਸਬੰਧਤ ਠੇਕੇਦਾਰ ਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
3/7
ਸੜਕ ਦੀ ਅਜਿਹੀ ਹਾਲਤ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।
4/7
ਲੋਕਾਂ ਦਾ ਕਹਿਣਾ ਹੈ ਕਿ ਇਸ ਬਾਰੇ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ, ਪਰ ਉਨ੍ਹਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
5/7
ਇਸ ਕਾਰਨ ਸੜਕ ਕਿਨਾਰੇ ਰਹਿੰਦੇ ਲੋਕਾਂ ਵਿੱਚ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਰਕੇ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
6/7
ਬਰਨਾਲਾ-ਬਾਜਾਖਾਨਾ ਰੋਡ 'ਤੇ ਬੀਤੀ ਰਾਤ ਮੀਂਹ ਪੈਣ ਕਾਰਨ ਸੜਕ ਬੁਰੀ ਤਰ੍ਹਾਂ ਟੁੱਟ ਗਈ। ਇਹ ਸੜਕ ਸਿਰਫ ਸੱਤ ਦਿਨ ਪਹਿਲਾਂ ਬਣਾਈ ਗਈ ਸੀ ਪਰ ਮਾੜੇ ਮਟੀਰੀਅਲ ਵਰਤੇ ਜਾਣ ਕਾਰਨ ਤੇ ਅਧਿਕਾਰੀਆਂ ਦੀ ਅਣਗਹਿਲੀ ਦੇ ਚੱਲਦਿਆਂ ਇਹ ਸੜਕ ਬੁਰੀ ਤਰ੍ਹਾਂ ਟੁੱਟ ਗਈ।
7/7
ਬਰਨਾਲਾ: ਸਰਕਾਰ ਵੱਲੋਂ ਕੀਤੇ ਜਾਂਦੇ ਵੱਡੇ-ਵੱਡੇ ਦਾਵਿਆਂ 'ਤੇ ਕਿੰਨਾ ਕੁ ਯਕੀਨ ਕਰਨਾ ਹੈ, ਇਹ ਸਾਨੂੰ ਸਾਡਾ ਆਲਾ-ਦੁਆਲਾ ਹੀ ਦੱਸ ਦਿੰਦਾ ਹੈ। ਕਿਸੇ ਦੇਸ਼, ਸੂਬੇ ਜਾ ਸ਼ਹਿਰ ਦਾ ਵਿਕਾਸ ਸਿਰਫ ਦਾਅਵਿਆਂ 'ਚ ਹੀ ਹੋ ਰਿਹਾ ਹੁੰਦਾ ਹੈ।
Sponsored Links by Taboola