Haunted Places In Chandigarh: ਚੰਡੀਗੜ੍ਹ ਦੀਆਂ ਥਾਵਾਂ ਹਨ ਦੁਨੀਆ `ਚ ਸਭ ਤੋਂ ਡਰਾਉਣੀਆ, ਰਾਤ ਨੂੰ ਜਾਣ ਲੱਗੇ ਕੰਭ ਜਾਂਦੀ ਹੈ ਰੂਹ
Chandigarh Haunted Place: ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ, ਹਰਿਆਲੀ ਨਾਲ ਘਿਰਿਆ ਇੱਕ ਬਹੁਤ ਹੀ ਸੁੰਦਰ ਸ਼ਹਿਰ ਹੈ। ਇੱਥੇ ਰੌਕ ਗਾਰਡਨ, ਸੁਖਨਾ ਝੀਲ ਵਰਗੇ ਕਈ ਮਸ਼ਹੂਰ ਸਥਾਨ ਹਨ ਜਿੱਥੇ ਹਰ ਸਾਲ ਹਜ਼ਾਰਾਂ ਸੈਲਾਨੀ ਆਉਂਦੇ ਹਨ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਖੂਬਸੂਰਤ ਸ਼ਹਿਰ ਵਿੱਚ ਕੁਝ ਅਜਿਹੀਆਂ ਥਾਵਾਂ ਹਨ ਜਿੱਥੇ ਰੂਹਾਂ ਦਾ ਵਾਸ ਹੈ। ਜੀ ਹਾਂ ਤੁਸੀਂ ਬਿਲਕੁਲ ਸਹੀ ਪੜ੍ਹਿਆ। ਚੰਡੀਗੜ੍ਹ `ਚ ਕੁੱਝ ਥਾਵਾਂ ਨੂੰ ਮਨਹੂਸ ਮੰਨਿਆ ਜਾਂਦਾ ਹੈ। ਇਹ ਮਾਨਤਾ ਹੈ ਕਿ ਰਾਤ ਦੇ ਸਮੇਂ ਇਨ੍ਹਾਂ ਥਾਵਾਂ `ਤੇ ਭੂਤ ਪ੍ਰੇਤ ਤੇ ਆਤਮਾਵਾਂ ਘੁਮੰਦੀਆਂ ਹਨ। ਕਈ ਲੋਕਾਂ ਨੇ ਅਜਿਹੀਾਂਅ ਅਜੀਬ ਸ਼ਕਤੀਆਂ ਦੀ ਮੌਜੂਦਗੀ ਨੂੰ ਮਹਿਸੂਸ ਵੀ ਕੀਤਾ ਹੈ। ਆਓ ਤੁਹਾਨੂੰ ਦਸਦੇ ਹਾਂ ਕਿਹੜੀਆਂ ਹਨ ਉਹ ਥਾਵਾਂ
Download ABP Live App and Watch All Latest Videos
View In Appਸੈਕਟਰ 16 ਦਾ ਭੂਤੀਆ ਘਰ: ਚੰਡੀਗੜ੍ਹ ਦਾ ਇਹ ਘਰ ਕਈ ਰਹੱਸਮਈ ਕਹਾਣੀਆਂ ਨਾਲ ਜੁੜਿਆ ਹੋਇਆ ਹੈ। ਇੱਕ ਲੜਕੇ ਨੇ ਇਸ ਘਰ ਦੇ ਵਿੱਚ ਖੁਦਕੁਸ਼ੀ ਕਰ ਲਈ ਸੀ। ਲੋਕਾਂ ਦਾ ਮੰਨਣਾ ਹੈ ਕਿ ਉਸ ਲੜਕੇ ਦੀ ਆਤਮਾ ਅੱਜ ਵੀ ਇਸ ਘਰ ਵਿੱਚ ਭਟਕਦੀ ਹੈ। ਇਹੀ ਨਹੀਂ ਜੋ ਕੋਈ ਵੀ ਇਸ ਘਰ `ਚ ਰਾਤ ਨੂੰ ਜਾਂਦਾ ਹੈ ਉਸ ਨੂੰ ਇਸ ਲੜਕੇ ਦੀ ਆਤਮਾ ਡਰਾਉਂਦੀ ਹੈ।
ਕਸੌਲੀ ਦਾ ਕਬਰਿਸਤਾਨ - ਇਹ ਕਬਰਿਸਤਾਨ ਚੰਡੀਗੜ੍ਹ ਤੋਂ ਸ਼ਿਮਲਾ ਦੇ ਰਸਤੇ ਵਿੱਚ ਪੈਂਦਾ ਹੈ। ਇਸ ਬਾਰੇ ਵੀ ਕਈ ਕਹਾਣੀਆਂ ਹਨ। ਇੱਥੇ ਬਹੁਤ ਸਾਰੇ ਲੋਕਾਂ ਨੇ ਰੂਹਾਂ ਨੂੰ ਦੇਖਣ ਦਾ ਦਾਅਵਾ ਕੀਤਾ ਹੈ। ਹੁਣ ਇਸ ਗੱਲ `ਚ ਕਿੰਨੀ ਸੱਚਾਈ ਹੈ ਇਸ ਬਾਰੇ ਕਿਹਾ ਨਹੀਂ ਜਾ ਸਕਦਾ।
PGI ਚੰਡੀਗੜ੍ਹ - ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGI) ਸ਼ਹਿਰ ਦਾ ਇੱਕ ਨਾਮਵਰ ਮੈਡੀਕਲ ਕਾਲਜ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਕਾਲਜ ਵੀ ਭੂਤੀਆ ਥਾਵਾਂ ਦੀ ਸੂਚੀ ਵਿੱਚ ਸ਼ਾਮਲ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਜਗ੍ਹਾ ਨਕਾਰਾਤਮਕ ਊਰਜਾ (Negative Energy) ਨਾਲ ਭਰੀ ਹੋਈ ਹੈ ਅਤੇ ਇੱਥੇ ਕਈ ਵਾਰ ਅਜੀਬ ਘਟਨਾਵਾਂ ਵਾਪਰ ਚੁੱਕੀਆਂ ਹਨ।
ਹੰਟਿੰਗ ਸਤੀ: ਇਹ ਸ਼ਹਿਰ ਦੇ ਸੈਕਟਰ 39 ਵਿੱਚ ਸਥਿਤ ਇੱਕ ਮੰਦਰ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਮੰਦਰ ਸਤੀ ਹੋਣ ਵਾਲੀ ਔਰਤ ਦੀ ਯਾਦ ਵਿੱਚ ਬਣਾਇਆ ਗਿਆ ਸੀ। ਮੰਦਰ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਇੱਥੇ ਖੜ੍ਹੀ ਮੂਰਤੀ ਅੱਗੇ ਮੱਥਾ ਟੇਕਦਾ ਹੈ ਅਤੇ ਪ੍ਰਾਰਥਨਾ ਕਰਦਾ ਹੈ ਤਾਂ ਸਤੀ ਦੀ ਆਤਮਾ ਉਸ ਵਿਅਕਤੀ 'ਤੇ ਹਾਵੀ ਹੋ ਜਾਂਦੀ ਹੈ। ਹਾਲਾਂਕਿ ਇਸ ਮਾਮਲੇ 'ਚ ਕਿੰਨੀ ਸੱਚਾਈ ਹੈ, ਇਹ ਕਹਿਣਾ ਮੁਸ਼ਕਿਲ ਹੈ।
ਚੰਡੀਗੜ੍ਹ ਰੇਲਵੇ ਗੈਸਟ ਹਾਊਸ - ਚੰਡੀਗੜ੍ਹ ਰੇਲਵੇ ਗੈਸਟ ਹਾਊਸ ਦਾ ਇੱਕ ਕਮਰਾ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਲੋਕ ਕਹਿੰਦੇ ਹਨ ਕਿ ਇਸ ਕਮਰੇ ਵਿੱਚ ਇੱਕ ਆਤਮਾ ਰਹਿੰਦੀ ਹੈ ਅਤੇ ਜਦੋਂ ਵੀ ਕੋਈ ਇਸ ਕਮਰੇ ਵਿੱਚ ਆਉਂਦਾ ਹੈ ਤਾਂ ਇਹ ਆਤਮਾ ਉਸਨੂੰ ਜ਼ਰੂਰ ਦਿਖਾਈ ਦਿੰਦੀ ਹੈ।
ਸੈਕਟਰ 16 ਦਾ ਗੋਸਟ ਬ੍ਰਿਜ - ਇਹ ਪੁਲ ਸੈਕਟਰ 16 ਦੇ ਜਨਰਲ ਹਸਪਤਾਲ ਦੇ ਰਸਤੇ 'ਤੇ ਬਣਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਪੁਲ 'ਤੇ ਇਕ ਲੜਕੀ ਦੀ ਆਤਮਾ ਚਿੱਟੇ ਕੱਪੜਿਆਂ 'ਚ ਘੁੰਮਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਡਾਕਟਰ ਦੀ ਲੜਕੀ ਸੀ ਜਿਸ ਦੀ 20 ਸਾਲ ਪਹਿਲਾਂ ਮੌਤ ਹੋ ਗਈ ਸੀ। ਅਲੌਕਿਕ ਤਜ਼ਰਬਿਆਂ ਕਾਰਨ, ਇਸ ਪੁਲ ਨੂੰ ਹੁਣ ਭੂਤੀਆ ਪੁਲ ਵਜੋਂ ਜਾਣਿਆ ਜਾਂਦਾ ਹੈ।
ਸਾਵਿਤਰੀ ਬੈਫੂਲੇ ਹੋਸਟਲ - ਇਹ ਸ਼ਹਿਰ ਦੇ ਵੱਡੇ ਹੋਸਟਲਾਂ ਵਿੱਚ ਗਿਣਿਆ ਜਾਂਦਾ ਹੈ। ਇਸ ਦੇ ਨਾਲ ਹੀ ਇੱਥੇ ਰਹਿਣ ਵਾਲੇ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਇੱਥੇ ਸਿਰ ਕੱਟਿਆ ਹੋਇਆ ਭੂਤ ਘੁੰਮਦਾ ਹੈ। ਇਹ ਭੂਤ ਕਈ ਹੋਰ ਕਮਰਿਆਂ ਦੀਆਂ ਖਿੜਕੀਆਂ ਅਤੇ ਗੈਲਰੀਆਂ ਵਿੱਚ ਵੀ ਦਿਖਾਈ ਦਿੰਦਾ ਹੈ।