ਜਾਣੋ, ਚੋਣਾਂ ਦੇ ਨਤੀਜਿਆਂ ਨਾਲ ਸ਼ਾਹੀਨ ਬਾਗ ਦਾ ਮਾਹੌਲ
Download ABP Live App and Watch All Latest Videos
View In Appਪੁਲਿਸ ਨੇ ਸ਼ਾਹੀਨ ਬਾਗ 'ਚ ਸੁਰੱਖਿਆ ਬੇਹਦ ਸਖ਼ਤ ਕੀਤੀ ਹੋਈ ਹੈ। ਕਿਸੇ ਵੀ ਸ਼ਖਸ ਨੂੰ ਬਿਨ੍ਹਾਂ ਚੈਕਿੰਗ ਦੇ ਪ੍ਰਦਰਸ਼ਨ ਸਥਾਨ ਵੱਲ ਜਾਣ ਨਹੀਂ ਦਿੱਤਾ ਜਾ ਰਿਹਾ।
ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਕਾਫੀ ਅੱਗੇ ਨਿਕਲ ਚੁੱਕੀ ਹੈ।
ਸ਼ਾਹੀਨ ਬਾਗ ਇਲਾਕੇ ਦੇ ਸਾਰੇ ਪੰਜ ਪੋਲਿੰਗ ਬੂਥ ਔਖਲਾ ਸੀਟ 'ਚ ਹੀ ਆਉਂਦੇ ਹਨ। ਸ਼ਾਹੀਨ ਬਾਗ 'ਚ ਵੱਡੀ ਗਿਣਤੀ 'ਚ ਵੋਟਾਂ ਪਾਈਆਂ ਗਈਆਂ।
ਦੱਸ ਦਈਏ ਕਿ ਔਖਲਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਅਮਾਨਤੁੱਲ੍ਹਾ ਅੱਗੇ ਚੱਲ ਰਹੇ ਹਨ। ਔਖਲਾ ਸੀਟ 'ਤੇ ਸ਼ਾਹੀਨ ਬਾਗ 'ਚ ਸੀਏਏ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ।
ਅੱਜ ਦਿੱਲੀ ਚੋਣਾਂ ਦੇ ਨਤੀਜੇ ਆ ਰਹੇ ਹਨ ਤੇ ਸ਼ਾਹੀਨ ਬਾਗ 'ਚ ਮਹਿਲਾਂਵਾਂ ਨੇ ਮੋਨ ਰਹਿਣ ਦਾ ਫੈਸਲਾ ਕੀਤਾ ਹੈ।
ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਸਵੇਰੇ 8 ਵਜੇ ਤੋਂ ਹੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਪ੍ਰਦਰਸ਼ਨ ਚੋਣਾਂ ਦਾ ਵੱਡਾ ਮੁੱਦਾ ਬਣਿਆ ਰਿਹਾ।
- - - - - - - - - Advertisement - - - - - - - - -