ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ, ਜਾਣੋ ਅਰਜ਼ੀ ਦੇਣ ਲਈ ਕਿਹੜੇ ਦਸਤਾਵੇਜ਼ ਜ਼ਰੂਰੀ?

ਅਗਨੀਵੀਰ ਭਰਤੀ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਇਸ ਸਾਲ ਦੀ ਸਭ ਤੋਂ ਵਧੀਆ ਖ਼ਬਰ ਆਈ ਹੈ। ਸਾਲ 2025 ਲਈ ਭਾਰਤੀ ਫੌਜ ਵਿੱਚ ਅਗਨੀਵੀਰ ਭਰਤੀ ਲਈ ਅਰਜ਼ੀਆਂ ਸ਼ੁਰੂ ਹੋ ਚੁੱਕੀਆਂ ਹਨ।
Download ABP Live App and Watch All Latest Videos
View In App
ਜਿਹੜੇ ਵੀ ਉਮੀਦਵਾਰ ਭਾਰਤੀ ਫੌਜ ਵਿੱਚ ਜਾਣ ਦੀ ਇੱਛਾ ਰੱਖਦੇ ਹਨ, ਉਹ ਇੰਡੀਅਨ ਆਰਮੀ ਦੀ ਵੈੱਬਸਾਈਟ www.joinindianarmy.nic.in 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਗਨੀਵੀਰ ਭਰਤੀ ਲਈ ਤੁਹਾਨੂੰ ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਪਵੇਗੀ। ਜੇਕਰ ਤੁਸੀਂ ਇਹਨਾਂ ਦਸਤਾਵੇਜ਼ਾਂ ਦੀ ਇੱਕ ਸੂਚੀ ਬਣਾ ਕੇ ਰੱਖ ਲਵੋਗੇ ਤਾਂ ਤੁਹਾਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਅਗਨੀਵੀਰ ਭਰਤੀ ਲਈ ਤੁਹਾਨੂੰ ਆਧਾਰ ਕਾਰਡ, 10ਵੀਂ ਦਾ ਸਰਟੀਫਿਕੇਟ, ਹਸਤਾਖਰ ਦੀ ਸਕੈਨ ਕਾਪੀ ਅਤੇ ਤੁਹਾਡੀ ਨਵੀਂ ਤਸਵੀਰ ਚਾਹੀਦੀ ਹੋਵੇਗੀ। ਇਸ ਤੋਂ ਇਲਾਵਾ, ਤੁਹਾਨੂੰ 10ਵੀਂ ਅਤੇ 12ਵੀਂ ਦੇ ਹੋਰ ਵਿੱਦਿਅਕ ਯੋਗਤਾ ਦੇ ਪ੍ਰਮਾਣ ਪੱਤਰ, ਮਾਰਕਸ਼ੀਟ ਅਤੇ ਜਾਤੀ ਪ੍ਰਮਾਣ ਪੱਤਰ ਦੀ ਲੋੜ ਪਵੇਗੀ। ਇਸਦੇ ਨਾਲ ਹੀ, ਉਮੀਦਵਾਰਾਂ ਨੂੰ ਆਪਣਾ ਈਮੇਲ ਅਤੇ ਫ਼ੋਨ ਨੰਬਰ ਅੱਪਡੇਟ ਰੱਖਣਾ ਹੋਵੇਗਾ।
ਅਰਜ਼ੀ ਦੇਣ ਲਈ ਉਮੀਦਵਾਰ ਨੂੰ ਸਭ ਤੋਂ ਪਹਿਲਾਂ ਹੋਮ ਪੇਜ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ, JCO/OR/Agniveer Enrolment ਵਾਲੇ ਸੈਕਸ਼ਨ ਵਿੱਚ ਲੌਗਇਨ ਕਰਨਾ ਹੋਵੇਗਾ। ਕਲਿੱਕ ਕਰਦੇ ਹੀ ਤੁਹਾਡੀ ਸਕਰੀਨ 'ਤੇ ਇੱਕ ਕੈਪਚਾ ਭਰਨ ਲਈ ਆਵੇਗਾ, ਜਿਸ ਨੂੰ ਭਰਨ ਤੋਂ ਬਾਅਦ ਤੁਸੀਂ ਅੱਗੇ ਦਾ ਪ੍ਰਕਿਰਿਆ ਪੂਰੀ ਕਰ ਸਕੋਗੇ।
ਅਗਨੀਵੀਰ ਭਰਤੀ ਲਈ ਉਮੀਦਵਾਰ ਨੂੰ ਘੱਟੋ-ਘੱਟ 45% ਅੰਕਾਂ ਨਾਲ 10ਵੀਂ ਪਾਸ ਹੋਣਾ ਚਾਹੀਦਾ ਹੈ। ਹਰ ਵਿਸ਼ੇ ਵਿੱਚ ਘੱਟੋ-ਘੱਟ 33% ਅੰਕ ਹੋਣੇ ਲਾਜ਼ਮੀ ਹਨ। ਨਾਲ ਹੀ, ਜਿਹਨਾਂ ਉਮੀਦਵਾਰਾਂ ਕੋਲ ਵਾਹਨ ਚਲਾਉਣ ਦਾ ਲਾਈਸੈਂਸ ਹੋਵੇਗਾ, ਉਨ੍ਹਾਂ ਨੂੰ ਡਰਾਈਵਰ ਭਰਤੀ ਵਿੱਚ ਤਰਜੀਹ ਦਿੱਤੀ ਜਾਏਗੀ। ਧਿਆਨ ਰੱਖੋ ਕਿ ਦਿੱਤੀ ਗਈ ਜਾਣਕਾਰੀ ਨੂੰ ਆਖਰੀ ਜਾਣਕਾਰੀ ਨਾ ਸਮਝੋ। ਨਵੇਂ ਅੱਪਡੇਟ ਲਈ ਭਾਰਤੀ ਫੌਜ ਦੀ ਵੈੱਬਸਾਈਟ 'ਤੇ ਨਜ਼ਰ ਬਣਾਈ ਰੱਖੋ।