Election Results 2024
(Source: ECI/ABP News/ABP Majha)
Best Resume Tips: ਕੰਪਨੀ ਤੁਹਾਡੇ Resume ਤੋਂ ਹੋ ਜਾਵੇ ਇੰਪ੍ਰੈਸ ਤਾਂ ਇਨ੍ਹਾਂ ਟਿਪਸ ਦੀ ਵਰਤੋਂ ਕਰ ਬਣਾਓ ਆਪਣਾ CV
Best Resume Tips: ਹਰ ਕੋਈ ਚੰਗੀ ਕੰਪਨੀ ਵਿੱਚ ਨੌਕਰੀ ਕਰਨਾ ਚਾਹੁੰਦਾ ਹੈ, ਪਰ ਕਿਸੇ ਵੀ ਨੌਕਰੀ ਲਈ ਅਰਜ਼ੀ ਦੇਣ ਤੋਂ ਪਹਿਲਾਂ, ਇਹ ਸਮਝ ਲਵੋ ਕਿ ਤੁਹਾਡਾ ਰੈਜ਼ਿਊਮੇ ਬਹੁਤ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ। ਜੇ ਰੈਜ਼ਿਊਮੇ ਵਧੀਆ ਹੈ ਤਾਂ ਇਹ ਕੰਪਨੀ ਅਤੇ ਐਚਆਰ ਨੂੰ ਪ੍ਰਭਾਵਤ ਕਰ ਸਕਦਾ ਹੈ। ਹਾਲਾਂਕਿ ਅਕਸਰ ਅਸੀਂ ਆਪਣੇ ਰੈਜ਼ਿਊਮੇ ਵਿੱਚ ਕੁਝ ਛੋਟੀਆਂ ਗਲਤੀਆਂ ਕਰਦੇ ਹਾਂ ਤੇ ਉਨ੍ਹਾਂ ਵੱਲ ਧਿਆਨ ਵੀ ਨਹੀਂ ਦਿੰਦੇ, ਪਰ ਇਨ੍ਹਾਂ ਛੋਟੀਆਂ ਗਲਤੀਆਂ ਕਾਰਨ, ਅਸੀਂ ਚੁਣੇ ਜਾਣ ਦੇ ਯੋਗ ਨਹੀਂ ਹੁੰਦੇ। ਆਓ ਅੱਜ ਅਸੀਂ ਤੁਹਾਨੂੰ ਵਧੀਆ ਰੈਜ਼ਿਊਮੇ ਬਣਾਉਣ ਦੇ ਸੁਝਾਅ ਦੱਸਦੇ ਹਾਂ।
Download ABP Live App and Watch All Latest Videos
View In Appਰੈਜ਼ਿਊਮੇ ਵਿੱਚ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਫਾਰਮੈਟ। ਰੈਜ਼ਿਊਮੇ ਫਾਰਮੈਟ ਤਿਆਰ ਕਰਦੇ ਸਮੇਂ ਹਮੇਸ਼ਾਂ ਕਾਲੇ ਗੂੜ੍ਹੇ ਰੰਗ ਦੀ ਸਿਆਹੀ ਦੀ ਵਰਤੋਂ ਕਰੋ। ਕੋਈ ਵੀ ਚਮਕਦਾਰ ਜਾਂ ਹਲਕਾ ਰੰਗ ਨਹੀਂ ਵਰਤਿਆ ਜਾਣਾ ਚਾਹੀਦਾ। ਰੈਜ਼ਿਊਮੇ ਨੂੰ ਹਮੇਸ਼ਾਂ ਸਿਰਫ ਪੀਡੀਐਫ ਵਿੱਚ ਐਕਪੋਰਟ ਕਰੋ। ਇਹ ਗੱਲ ਧਿਆਨ ਵਿੱਚ ਰੱਖੋ ਕਿ ਤੁਹਾਡਾ ਰੈਜ਼ਿਊਮੇ ਸਧਾਰਨ ਅਤੇ ਇੱਕੋ ਜਿਹੇ ਫੌਂਟ ਸਾਈਜ਼ ਦੇ ਚੰਗੇ ਫਾਰਮੈਟ ਵਿੱਚ ਹੋਣਾ ਚਾਹੀਦਾ ਹੈ।
ਤੁਹਾਡਾ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਹਮੇਸ਼ਾ ਰੈਜ਼ਿਊਮੇ ਦੇ ਸਿਖਰ 'ਤੇ ਹੋਣਾ ਚਾਹੀਦਾ ਹੈ। ਤਾਂ ਜੋ ਐਚਆਰ ਤੁਹਾਡੇ ਨਾਲ ਸੰਪਰਕ ਕਰ ਸਕੇ। ਰੈਜ਼ਿਊਮੇ ਵਿੱਚ ਕਦੇ ਵੀ ਲੰਮੇ ਵਾਕਾਂ ਦੀ ਵਰਤੋਂ ਨਾ ਕਰੋ। ਰੈਜ਼ਿਊਮੇ ਦੀ ਭਾਸ਼ਾ ਸਰਲ ਅਤੇ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ।
ਰੈਜ਼ਿਊਮੇ ਹਮੇਸ਼ਾਂ ਛੋਟਾ ਅਤੇ ਕਰਿਸਪ ਹੋਣਾ ਚਾਹੀਦਾ ਹੈ। ਘੱਟ ਸ਼ਬਦਾਂ ਵਿੱਚ ਆਪਣੇ ਪੂਰੇ ਵੇਰਵੇ ਦੇਣ ਦੀ ਕੋਸ਼ਿਸ਼ ਕਰੋ। ਇੰਟਰਨਸ਼ਿਪ ਜਾਂ ਕਾਰੋਬਾਰੀ ਭੂਮਿਕਾ ਦਾ ਰੈਜ਼ਿਊਮੇ ਇੱਕ ਪੰਨੇ ਤੋਂ ਵੱਧ ਨਹੀਂ ਹੋਣਾ ਚਾਹੀਦਾ। ਜਦੋਂ ਕਿ ਤਕਨੀਕੀ ਭੂਮਿਕਾ ਦੀ ਨੌਕਰੀ ਲਈ, ਰੈਜ਼ਿਊਮੇ ਦੋ ਪੰਨਿਆਂ ਦਾ ਹੋਣਾ ਚਾਹੀਦਾ ਹੈ। ਹਾਲਾਂਕਿ, ਜੇ ਤੁਸੀਂ ਕਿਸੇ ਖਾਸ ਨੌਕਰੀ ਦੀ ਭੂਮਿਕਾ ਲਈ ਅਰਜ਼ੀ ਦੇ ਰਹੇ ਹੋ, ਤਾਂ ਇਸ ਨਾਲ ਜੁੜੇ ਪੂਰੇ ਵੇਰਵਿਆਂ ਦਾ ਜ਼ਿਕਰ ਕਰੋ।
ਰੈਜ਼ਿਊਮੇ ਨੂੰ ਆਕਰਸ਼ਕ ਬਣਾਉਣ ਲਈ ਬੁਲੇਟ ਪੁਆਇੰਟਸ ਦੀ ਵਰਤੋਂ ਕਰੋ। ਆਪਣੇ ਤਜ਼ਰਬੇ ਨੂੰ ਸਿਰਫ ਬੁਲੇਟ ਪੁਆਇੰਟਾਂ ਵਿੱਚ ਰੱਖੋ।
ਸ਼ਬਦ-ਜੋੜਾਂ ਦਾ ਵੀ ਖਾਸ ਖਿਆਲ ਰੱਖੋ। ਗਲਤ ਸਪੈਲਿੰਗ ਜਾਂ ਵਾਕ ਲਿਖਣ ਨਾਲ ਤੁਹਾਡੀ ਛਾਪ ਗਲਤ ਹੋ ਸਕਦੀ ਹੈ।
ਰੈਜ਼ਿਊਮੇ ਕਦੇ ਵੀ ਲੰਮੇ ਪੈਰਿਆਂ ਵਿੱਚ ਨਹੀਂ ਹੋਣੇ ਚਾਹੀਦੇ। ਐਚਆਰ ਹਮੇਸ਼ਾਂ ਘੱਟ ਸ਼ਬਦਾਂ ਵਿੱਚ ਵਧੇਰੇ ਜਾਣਕਾਰੀ ਚਾਹੁੰਦਾ ਹੈ, ਇਸ ਲਈ ਇਸਨੂੰ ਧਿਆਨ ਵਿੱਚ ਰੱਖੋ।
ਜੇ ਤੁਸੀਂ ਪਹਿਲਾਂ ਕੰਮ ਕਰ ਚੁੱਕੇ ਹੋ, ਤਾਂ ਨਿਸ਼ਚਤ ਰੂਪ ਤੋਂ ਆਪਣੇ ਤਜ਼ਰਬੇ ਨੂੰ ਸ਼ਾਮਲ ਕਰੋ। ਇਸਦੇ ਲਈ, ਸਭ ਤੋਂ ਪਹਿਲਾਂ ਮੌਜੂਦਾ ਅਨੁਭਵ ਦਾ ਜ਼ਿਕਰ ਕਰੋ। ਉਸ ਤੋਂ ਬਾਅਦ ਪਿਛਲਾ ਤਜਰਬਾ ਦਰਜ ਕਰੋ। ਰੈਜ਼ਿਊਮੇ ਵਿੱਚ ਹਮੇਸ਼ਾਂ ਪੇਸ਼ੇਵਰ ਸ਼ਬਦਾਂ ਦੀ ਵਰਤੋਂ ਕਰੋ। ਰੈਜ਼ਿਊਮੇ ਵਿੱਚ ਤਜਰਬਾ ਵੀ ਕਰਿਸਪ ਹੋਣਾ ਚਾਹੀਦਾ ਹੈ।
ਆਪਣੇ ਕੰਮ ਦੇ ਲਿੰਕਾਂ ਨੂੰ ਰੈਜ਼ਿਊਮੇ ਨਾਲ ਜੋੜਨਾ ਯਕੀਨੀ ਬਣਾਉ ਤਾਂ ਜੋ ਐਚਆਰ ਤੁਹਾਡੇ ਕੰਮ ਨੂੰ ਸਮਝ ਸਕੇ।ਵਧੀਆ ਰੈਜ਼ਿਊਮੇ ਬਣਾਉਣ ਲਈ ਇਹਨਾਂ ਸੁਝਾਆਂ ਦੀ ਪਾਲਣਾ ਕਰੋ।'