Constable Recruitment: ਕਾਂਸਟੇਬਲ ਭਰਤੀ ਲਈ ਸਰੀਰਕ ਕੁਸ਼ਲਤਾ ਟੈਸਟ ਦਾ ਨਤੀਜਾ ਐਲਾਨਿਆ, ਇਸ ਦਿਨ ਤੋਂ ਹੋਵੇਗੀ ਸ਼ੁਰੂ
ਜਿਨ੍ਹਾਂ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ, ਉਹ ਅਧਿਕਾਰਤ ਵੈੱਬਸਾਈਟ ssc.nic.in 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ (SSC GD Result 2023)। ਹੁਣ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੁਆਰਾ ਸਰੀਰਕ ਕੁਸ਼ਲਤਾ ਟੈਸਟ ਤੇ ਸਰੀਰਕ ਸਟੈਂਡਰਡ ਟੈਸਟ ਕਰਵਾਇਆ ਜਾਣਾ ਹੈ।
Download ABP Live App and Watch All Latest Videos
View In Appਇਸ ਟੈਸਟ ਲਈ ਇੱਕ ਲੱਖ 46 ਹਜ਼ਾਰ ਤੋਂ ਵੱਧ ਮਹਿਲਾ ਤੇ ਪੁਰਸ਼ ਉਮੀਦਵਾਰਾਂ ਨੂੰ ਵਿਸਤ੍ਰਿਤ ਮੈਡੀਕਲ ਜਾਂਚ ਲਈ ਸ਼ਾਰਟਲਿਸਟ ਕੀਤਾ ਗਿਆ ਹੈ। CAPF ਦੀ ਨੋਟੀਫਿਕੇਸ਼ਨ ਅਨੁਸਾਰ, SSC GD ਕਾਂਸਟੇਬਲ 2023 ਦੀ ਭਰਤੀ ਵਿੱਚ PST ਤੇ PET ਲਈ ਚੁਣੇ ਗਏ ਉਮੀਦਵਾਰਾਂ ਦੀ ਵਿਸਤ੍ਰਿਤ ਮੈਡੀਕਲ ਜਾਂਚ 17 ਜੁਲਾਈ ਤੋਂ ਸ਼ੁਰੂ ਹੋਵੇਗੀ।
ਮੈਡੀਕਲ ਟੈਸਟ ਵਿੱਚ ਸ਼ਾਮਲ ਉਮੀਦਵਾਰਾਂ ਦੇ ਦਸਤਾਵੇਜ਼ ਵੀ ਤਸਦੀਕ ਕੀਤੇ ਜਾਣਗੇ। ਇਸ ਤੋਂ ਬਾਅਦ, SSC GD ਕਾਂਸਟੇਬਲ ਭਰਤੀ ਵਿੱਚ ਅੰਤਿਮ ਚੋਣ ਤਿੰਨੇ ਪੜਾਅ ਦੀਆਂ ਪ੍ਰੀਖਿਆਵਾਂ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਵਿੱਚ ਕੰਪਿਊਟਰ ਆਧਾਰਤ ਪ੍ਰੀਖਿਆ ਹੁੰਦੀ ਹੈ। ਜਦਕਿ ਸਰੀਰਕ ਤੇ ਮੈਡੀਕਲ ਟੈਸਟ ਬਾਕੀ ਹਨ।
ਦੱਸਣਯੋਗ ਹੈ ਕਿ SSC GD ਕਾਂਸਟੇਬਲ PET, PST ਪ੍ਰੀਖਿਆ 24 ਅਪ੍ਰੈਲ ਤੋਂ 8 ਮਈ 2023 ਤੱਕ ਕਰਵਾਈ ਗਈ ਸੀ। ਇਸ ਟੈਸਟ ਵਿੱਚ ਲਗਭਗ 4 ਲੱਖ ਉਮੀਦਵਾਰਾਂ ਨੇ ਭਾਗ ਲਿਆ ਸੀ।