ਕੋਰੋਨਾ ਦੀ ਤੀਜੀ ਲਹਿਰ ਦੀ ਦਹਿਸ਼ਤ 'ਚ 5ਵੀਂ ਦੀ ਬੋਰਡ ਪ੍ਰੀਖਿਆ ਸ਼ੁਰੂ, ਗਾਈਡਲਾਈਨਜ਼ ਦੀਆਂ ਉੱਡੀਆਂ ਧੱਜੀਆਂ

1/9
ਪੰਜਾਬ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੀ ਚਰਚਾ ਵਿਚਾਲੇ ਹੀ ਅੱਜ ਪੰਜਵੀਂ ਜਮਾਤ ਬੋਰਡ ਦੀ ਪ੍ਰੀਖਿਆ ਸ਼ੁਰੂ ਹੋ ਗਈ।
2/9
ਬਠਿੰਡਾ ਦੇ ਸਰਕਾਰੀ ਸਕੂਲ ਵਿੱਚ ਸਰਕਾਰ ਦੀਆਂ ਗਾਈਡਲਾਈਨਜ਼ ਦੀਆਂ ਸ਼ਰ੍ਹੇਆਮ ਧੱਜੀਆਂ ਉੱਡੀਆਂ।
3/9
ਬਠਿੰਡਾ ਦੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਦਿਖਾਈ ਨਹੀਂ ਦਿੱਤੀ।
4/9
5ਵੀਂ ਤੋਂ ਬਾਅਦ ਵੀ 6ਵੀਂ ਤੇ 7ਵੀਂ ਜਮਾਤ ਨੂੰ ਬੁਲਾਇਆ ਜਾ ਰਿਹਾ ਹੈ। ਸਕੂਲ ਵਿੱਚ ਇੱਕ ਬੈਂਚ ਉੱਪਰ ਤਿੰਨ-ਤਿੰਨ ਬੱਚੇ ਦਿਖਾਈ ਦਿੱਤੇ।
5/9
ਇੱਥੋਂ ਤੱਕ ਕਿ ਕਈਆਂ ਦੇ ਮਾਸਕ ਵੀ ਨਹੀਂ ਦਿਖਾਈ ਦਿੱਤੇ ਤੇ ਨਾ ਹੀ ਸਕੂਲ ਸਟਾਫ਼ ਕੈਮਰਾ ਦੇਖਣ 'ਤੇ ਪਾਉਣ ਲੱਗੇ।
6/9
ਡੀਈਓ ਮੇਵਾ ਸਿੰਘ ਨੇ ਕੈਮਰੇ ਤੋਂ ਭੱਜਦੇ ਹੋਏ ਗੋਲ-ਮੋਲ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਗਿਣਤੀ ਵੱਧ ਹੋਣ ਦੇ ਚੱਲਦੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕਰ ਸਕਦੇ।
7/9
ਉਨ੍ਹਾਂ ਕਿਹਾ ਕਿ ਸਾਰਾ ਸਟਾਫ ਤੇ ਬੱਚੇ ਸਰਕਾਰ ਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰ ਰਹੇ ਹਨ।
8/9
ਪਰ ਬਹੁਤ ਘੱਟ ਬੱਚਿਆਂ ਦੇ ਮਾਸਕ ਪਹਿਨੇ ਸਨ।
9/9
ਦੇਖੋ ਹੋਰ ਤਸਵੀਰਾਂ
Sponsored Links by Taboola