GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
ਨਵੇਂ ਸ਼ੈਡਿਊਲ ਦੇ ਅਨੁਸਾਰ, ਹੁਣ GATE 2025 ਲਈ ਰਜਿਸਟ੍ਰੇਸ਼ਨ ਅੱਜ ਯਾਨੀ ਬੁੱਧਵਾਰ, 28 ਅਗਸਤ ਤੋਂ ਸ਼ੁਰੂ ਹੋਵੇਗੀ। ਜਿਹੜੇ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਫਾਰਮ ਭਰ ਸਕਦੇ ਹਨ।
Download ABP Live App and Watch All Latest Videos
View In Appਅਜਿਹਾ ਕਰਨ ਲਈ, ਉਮੀਦਵਾਰਾਂ ਨੂੰ ਇਸ ਵੈਬਸਾਈਟ - gate2025.iitr.ac.in 'ਤੇ ਜਾਣਾ ਪਵੇਗਾ। ਇੱਥੋਂ ਅਰਜ਼ੀ ਵੀ ਦਿੱਤੀ ਜਾ ਸਕਦੀ ਹੈ ਅਤੇ ਇਸ ਪ੍ਰੀਖਿਆ ਬਾਰੇ ਵੇਰਵੇ ਅਤੇ ਅਪਡੇਟ ਵੀ ਜਾਣੇ ਜਾ ਸਕਦੇ ਹਨ।
ਅਪਲਾਈ ਕਰਨ ਲਈ ਯੋਗਤਾ ਮਾਪਦੰਡ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਡਿਗਰੀ ਹੈ। ਯੋਗਤਾ ਨਾਲ ਸਬੰਧਤ ਹੋਰ ਡਿਟੇਲਸ ਵੈੱਬਸਾਈਟ ਤੋਂ ਚੈੱਕ ਕੀਤੇ ਜਾ ਸਕਦੇ ਹਨ।
ਅਪਲਾਈ ਕਰਨ ਦੀ ਆਖਰੀ ਮਿਤੀ 26 ਸਤੰਬਰ 2024 ਹੈ। 7 ਅਕਤੂਬਰ, 2024 ਤੱਕ ਲੇਟ ਫੀਸ ਨਾਲ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।
ਪ੍ਰੀਖਿਆ 1, 2, 15 ਅਤੇ 16 ਫਰਵਰੀ 2024 ਨੂੰ ਕਰਵਾਈ ਜਾਵੇਗੀ। ਸਿਰਫ਼ ਰਜਿਸਟ੍ਰੇਸ਼ਨ ਸ਼ੁਰੂ ਹੋਣ ਦੀ ਤਰੀਕ ਹੀ ਬਦਲੀ ਗਈ ਸੀ, ਬਾਕੀ ਤਾਰੀਖਾਂ ਉਹੀ ਹਨ। ਇਸ ਵਿਸ਼ੇ 'ਤੇ ਕੋਈ ਹੋਰ ਅਪਡੇਟ ਜਾਂ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਨ ਲਈ, ਤੁਸੀਂ ਅਧਿਕਾਰਤ ਵੈੱਬਸਾਈਟ ਦੇਖ ਸਕਦੇ ਹੋ। ਇਸ ਦਾ ਪਤਾ ਉੱਪਰ ਦਿੱਤਾ ਗਿਆ ਹੈ।