School: ਅੱਜ ਤੋਂ 100 ਸਾਲ ਬਾਅਦ ਸਕੂਲ 'ਚ ਨਹੀਂ ਨਜ਼ਰ ਆਉਣਗੀਆਂ ਆਹ ਚੀਜ਼ਾਂ, ਬਦਲ ਜਾਵੇਗੀ ਸਕੂਲਾਂ ਦੀ ਨੁਹਾਰ, ਵੇਖੋ ਤਸਵੀਰਾਂ
ਵੱਡੇ ਸ਼ਹਿਰਾਂ ਵਿੱਚ ਅੱਜ ਦੇ ਆਧੁਨਿਕ ਸਕੂਲਾਂ ਦੀ ਦਿੱਖ ਪੰਜ ਤਾਰਾ ਹੋਟਲ ਵਰਗੀ ਹੋ ਗਈ ਹੈ। ਇੱਥੇ ਪੜ੍ਹਨ ਵਾਲੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈ। ਪਰ ਜੇਕਰ 100 ਸਾਲ ਬਾਅਦ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਇਸ ਦਾ ਅੰਦਾਜ਼ਾ ਲਾਉਣਾ ਅਸਾਨ ਨਹੀਂ ਹੈ।
Download ABP Live App and Watch All Latest Videos
View In Appਹਾਲਾਂਕਿ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਇਹ ਦਿਖਾਇਆ ਗਿਆ ਹੈ ਕਿ 100 ਸਾਲਾਂ ਬਾਅਦ ਸਕੂਲ ਕਿਵੇਂ ਦੇ ਲਗਣਗੇ।
100 ਸਾਲਾਂ ਬਾਅਦ ਵਿਦਿਆਰਥੀਆਂ ਦੀ ਤਰੱਕੀ ਨੂੰ ਟਰੈਕ ਕਰਨ ਅਤੇ ਲੋੜ ਅਨੁਸਾਰ ਮਦਦ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਵੇਗੀ।
ਆਰਟੀਫੀਸ਼ੀਅਲ ਇੰਟੈਲੀਜੈਂਸ ਅਧਿਆਪਕਾਂ ਨੂੰ ਟੀਚਿੰਗ ਮੈਟੀਰੀਅਲ ਤਿਆਰ ਕਰਨ ਅਤੇ ਵਿਦਿਆਰਥੀਆਂ ਦਾ ਮੁਲਾਂਕਣ ਕਰਨ ਵਿੱਚ ਵੀ ਬਹੁਤ ਮਦਦ ਕਰੇਗੀ।
ਰੋਬੋਟ ਅਧਿਆਪਕਾਂ ਦੀ ਮਦਦ ਕਰਨਗੇ। ਵਿਦਿਆਰਥੀਆਂ ਵੱਲ ਵੀ ਧਿਆਨ ਦੇਣਗੇ।
ਅੱਜ ਤੋਂ 100 ਸਾਲ ਬਾਅਦ ਸਕੂਲਾਂ 'ਚ ਬਲੈਕ ਬੋਰਡਾਂ ਦੀ ਵਰਤੋਂ ਨਹੀਂ ਹੋਵੇਗੀ। ਨਾਲ ਹੀ ਕਲਾਸਾਂ ਵੀ ਕਾਫ਼ੀ ਆਧੁਨਿਕ ਹੋਣਗੀਆਂ।
ਵਿਦਿਆਰਥੀ ਦੁਨੀਆ ਭਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਜੁੜ ਸਕਣਗੇ। ਸਾਰੇ ਬੱਚਿਆਂ ਲਈ ਸਿੱਖਿਆ ਕਾਫੀ ਸੌਖੀ ਹੋਵੇਗੀ।