ਮਾਝੇ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਸਿੰਘੂ ਮੋਰਚੇ ਲਈ ਰਵਾਨਾ, 2024 ਤੱਕ ਲੜਦੇ ਰਹਿਣ ਦਾ ਐਲਾਨ
ਝੋਨੇ ਦੀ ਲੁਆਈ ਮਗਰੋਂ ਕਿਸਾਨ ਮੁੜ ਦਿੱਲੀ ਦੇ ਬਾਰਡਰਾਂ ਵੱਲ ਜਾਣ ਲੱਗੇ ਹਨ। ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਮੁੜ ਸੰਘਰਸ਼ ਤੇਜ਼ ਕਰਨ ਦੀ ਕਵਾਇਦ ਨਾਲ ਪੰਜਾਬ 'ਚੋਂ ਰੋਜਾਨਾ ਕਿਸਾਨਾਂ ਦੇ ਜਥੇ ਦਿੱਲੀ ਰਵਾਨਾ ਕਰਨੇ ਸ਼ੁਰੂ ਕਰ ਦਿੱਤੇ ਹਨ।
Download ABP Live App and Watch All Latest Videos
View In Appਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਦਾ 20ਵਾਂ ਜੱਥਾ ਦਿੱਲੀ ਦੇ ਸਿੰਘੂ ਮੋਰਚੇ ਲਈ ਕਸਬਾ ਬਿਆਸ ਤੋਂ ਰਵਾਨਾ ਕੀਤਾ।
ਕਮੇਟੀ ਵੱਲੋਂ ਪਹਿਲਾਂ ਹਰੇਕ 15 ਦਿਨਾਂ ਬਾਦ ਪੰਜਾਬ ਤੋਂ ਜੱਥਾ ਰਵਾਨਾ ਕੀਤਾ ਜਾਂਦਾ ਸੀ ਪਰ ਹੁਣ ਲਗਾਤਾਰ ਹਰੇਕ ਹਫਤੇ ਜਥੇ ਦਿੱਲੀ ਭੇਜੇ ਜਾ ਰਹੇ ਹਨ।
ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਜੋਸ਼ ਤੇ ਜਜਬਾ ਪਹਿਲਾਂ ਦੀ ਤਰਾਂ ਬਰਕਰਾਰ ਹੈ ਤੇ ਜਿੰਨਾ ਚਿਰ ਖੇਤੀ ਕਾਨੂੰਨ ਕੇਂਦਰ ਸਰਕਾਰ ਰੱਦ ਨਹੀਂ ਕਰਦੀ, ਅੰਦੋਲਨ ਲਗਾਤਾਰ ਜਾਰੀ ਰਹੇਗਾ ਤੇ ਜਥੇ ਇਸੇ ਤਰ੍ਹਾਂ ਦਿੱਲੀ ਜਾਂਦੇ ਰਹਿਣਗੇ ਭਾਵੇਂ ਸਾਨੂੰ 2024 ਲੜਨਾ ਪਵੇ।
ਭਾਜਪਾ ਆਗੂਆਂ ਦੇ ਘਿਰਾਓ ਬਾਬਤ ਕਿਸਾਨਾਂ ਨੇ ਕਿਹਾ ਕਿ ਕਿਸਾਨ ਆਗੂ ਸ਼ਾਂਤਮਈ ਢੰਗ ਨਾਲ ਲੋਕਤੰਤਰੀ ਤਰੀਕੇ ਨਾਲ ਹੀ ਘਿਰਾਓ ਕਰਨਗੇ।
ਅੱਜ ਬਾਰਸ਼ ਤੋਂ ਬੇਪ੍ਰਵਾਹ ਕਿਸਾਨ ਟਰੈਕਟਰ ਟਰਾਲੀਆਂ, ਟਰੱਕ, ਬੱਸਾਂ ਤੇ ਕਾਰਾਂ ਆਦਿ ਲੈ ਕੇ ਰਵਾਨਾ ਹੋਏ ਜਿਸ 'ਚ ਵੱਡੀ ਸੰਖਿਆ 'ਚ ਬੀਬੀਆਂ ਵੀ ਸ਼ਾਮਲ ਸਨ।