Inside Pics: ਅਨਿਲ ਅੰਬਾਨੀ ਦੇ ਵੱਡੇ ਬੇਟੇ ਅਨਮੋਲ ਦਾ ਹੋਇਆ ਵਿਆਹ, ਦੁਲਹਨ ਦੇਖ ਲੋਕਾਂ ਨੇ ਕਿਹਾ -Young Tina Ambani
ਅਨਿਲ ਅੰਬਾਨੀ ਤੇ ਟੀਨਾ ਅੰਬਾਨੀ ਦੇ ਬੇਟੇ ਅਨਮੋਲ ਦਾ ਵਿਆਹ ਹੋ ਗਿਆ ਹੈ। ਅਨਮੋਲ ਨੇ ਕ੍ਰਿਸ਼ਾ ਸ਼ਾਹ ਨਾਲ ਸੱਤ ਫੇਰੇ ਲਏ। ਉਨ੍ਹਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ਹੁਣ ਇੰਟਰਨੈੱਟ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ 'ਤੇ ਲੋਕ ਪਿਆਰ ਦੀ ਵਰਖਾ ਕਰ ਰਹੇ ਹਨ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ 'ਚ ਇਹ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਨਮੋਲ ਤੇ ਕ੍ਰਿਸ਼ਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਨਮੋਲ ਅੰਬਾਨੀ ਪਿਛਲੇ ਕਈ ਦਿਨਾਂ ਤੋਂ ਕ੍ਰਿਸ਼ਾ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਸਨ।
ਹਾਲਾਂਕਿ ਪਰਿਵਾਰ ਜਾਂ ਕਿਸੇ ਨਜ਼ਦੀਕੀ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਸੀ, ਪਰ ਵਾਇਰਲ ਫੋਟੋਆਂ ਅਤੇ ਵੀਡੀਓਜ਼ ਨੇ ਜੋੜੇ ਦੇ ਵਿਆਹ ਦੀ ਪੁਸ਼ਟੀ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਬਿਜ਼ਨੈੱਸਮੈਨ ਅਨਿਲ ਅੰਬਾਨੀ ਦੇ ਬੇਟੇ ਅਨਮੋਲ ਕ੍ਰਿਸ਼ਾ ਨੂੰ ਕਾਫੀ ਸਮੇਂ ਤੋਂ ਡੇਟ ਕਰ ਰਿਹਾ ਸੀ। ਜਿੱਥੇ ਅਨਮੋਲ ਆਪਣੇ ਵਿਆਹ ਵਿੱਚ ਹਲਕੇ ਸਲੇਟੀ ਰੰਗ ਦੀ ਸ਼ੇਰਵਾਨੀ ਵਿੱਚ ਨਜ਼ਰ ਆਈ ਸੀ
ਉੱਥੇ ਹੀ ਕ੍ਰਿਸ਼ਾ ਲਾਲ ਰੰਗ ਦੇ ਹੈਵੀ ਸਿਲਵਰ ਜ਼ਰਦੋਜੀ ਲਹਿੰਗਾ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ। ਕ੍ਰਿਸ਼ਾ ਦੀਆਂ ਫੋਟੋਆਂ ਨੂੰ ਦੇਖ ਕੇ ਕਈ ਲੋਕ ਉਸ ਨੂੰ ਯੰਗ ਟੀਨਾ ਅੰਬਾਨੀ ਕਹਿਣ ਲੱਗੇ।
ਤੁਹਾਨੂੰ ਦੱਸ ਦੇਈਏ ਕਿ ਅਨਮੋਲ ਤੇ ਕ੍ਰਿਸ਼ਾ ਦੇ ਵਿਆਹ 'ਚ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਵੀ ਸ਼ਾਮਲ ਹੋਏ ਸਨ।
ਵਾਇਰਲ ਹੋ ਰਹੀਆਂ ਤਸਵੀਰਾਂ 'ਚ ਤੁਸੀਂ ਸ਼ਵੇਤਾ ਨੰਦਾ, ਉਨ੍ਹਾਂ ਦੀ ਬੇਟੀ ਨਵਿਆ ਨਵੇਲੀ ਨੰਦਾ, ਜਯਾ ਬੱਚਨ, ਅਭਿਸ਼ੇਕ ਬੱਚਨ ਅਤੇ ਅਮਿਤਾਭ ਬੱਚਨ ਨੂੰ ਦੇਖ ਸਕਦੇ ਹੋ।
ਫੋਟੋ 'ਚ ਸੋਨਮ ਕਪੂਰ ਦੇ ਪਤੀ ਆਨੰਦ ਆਹੂਜਾ ਵੀ ਨਜ਼ਰ ਆਏ। ਦੂਜੇ ਪਾਸੇ ਟੀਨਾ ਅੰਬਾਨੀ ਆਪਣੇ ਬੇਟੇ ਦੇ ਵਿਆਹ 'ਤੇ ਲਾਲ ਅਤੇ ਹਰੇ ਰੰਗ ਦੇ ਭਾਰੀ ਕਢਾਈ ਵਾਲੇ ਲਹਿੰਗਾ 'ਚ ਨਜ਼ਰ ਆਈ।