ਅੱਜ ਖੁੱਲ੍ਹ ਜਾਏਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਬਾਗ਼
ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਬਾਗ਼ ਅੱਜ ਤੋਂ ਲੋਕਾਂ ਲਈ ਖੋਲ੍ਹਿਆ ਜਾ ਰਿਹਾ ਹੈ। ਸ੍ਰੀਨਗਰ ਦੀ ਮਸ਼ਹੂਰ ਡੱਲ ਝੀਲ ਨਾਲ ਸਥਿਤ ਟਿਊਲਿਪ ਬਾਗ਼ ਖੁੱਲ੍ਹਣ ਨਾਲ ਕਸ਼ਮੀਰ ਵਿੱਚ ਨਵੀਂ ਸੈਰ-ਸਪਾਟਾ ਰੁੱਤ ਦਾ ਆਗਾਜ਼ ਹੋ ਜਾਵੇਗਾ।
Download ABP Live App and Watch All Latest Videos
View In Appਪਹਿਲਾਂ ਸਿਰਾਜ ਬਾਗ਼ ਦੇ ਨਾਂ ਨਾਲ ਜਾਣੇ ਜਾਂਦੇ, ਇੰਦਰਾ ਗਾਂਧੀ ਯਾਦਗਾਰੀ ‘ਟਿਊਲਿਪ ਗਾਰਡਨ’ ਦਾ ਉਦਘਾਟਨ 2008 ਵਿਚ ਤਤਕਾਲੀ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕੀਤਾ ਸੀ।
ਬਰਫ਼ ਨਾਲ ਲੱਦੀ ਜ਼ਬਰਵਾਂ ਪਰਬਤੀ ਲੜੀ ਦੇ ਪੈਰਾਂ ਵਿੱਚ ਸਥਿਤ ਇਹ ਬਾਗ਼ 30 ਹੈਕਟੇਅਰ ਵਿਚ ਫੈਲਿਆ ਹੋਇਆ ਹੈ।
ਇਸ ਸਾਲ 62 ਕਿਸਮਾਂ ਦੇ 15 ਲੱਖ ਟਿਊਲਿਪ ਲਾਏ ਹਨ। ਹੁਣ ਤੱਕ 25 ਪ੍ਰਤੀਸ਼ਤ ਫੁੱਲ ਖਿੜ੍ਹ ਗਏ ਹਨ। ਟਿਊਲਿਪ ਦਾ ਫੁੱਲ ਤਿੰਨ-ਚਾਰ ਹਫ਼ਤੇ ਤੱਕ ਖਿੜਿਆ ਰਹਿੰਦਾ ਹੈ। ਹਾਲਾਂਕਿ ਮੌਸਮ ਦੀ ਮਾਰ ਇਸ ਨੂੰ ਪਹਿਲਾਂ ਵੀ ਖਰਾਬ ਕਰ ਸਕਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਬਾਗ਼ ਦਾ ਖੁੱਲ੍ਹਣਾ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਖਾਸ ਮੌਕਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਿਊਲਿਪ ਗਾਰਡਨ ਦੇਖਣ ਜਾਣ ਤੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਨਿੱਘੀ ਮੇਜ਼ਬਾਨੀ ਦਾ ਆਨੰਦ ਲੈਣ।