Deepotsav 2022: ਪੀਐੱਮ ਮੋਦੀ ਦੇ ਆਉਣ ਤੋਂ ਪਹਿਲਾਂ ਅਯੁੱਧਿਆ 'ਚ ਦੀਪ ਉਤਸਵ ਦੀਆਂ ਤਿਆਰੀਆਂ ਮੁਕੰਮਲ, ਵੇਖੋ ਖ਼ੂਬਸੂਰਤ ਤਸਵੀਰਾਂ
ਦਿਵਾਲੀ ਤੋਂ ਪਹਿਲਾਂ ਅਯੁੱਧਿਆ ਵਿੱਚ ਵਿਸ਼ਾਲ ਦੀਪ ਉਤਸਵ ਮਨਾਇਆ ਜਾਵੇਗਾ। ਜਿਸ ਦੌਰਾਨ ਕੁੱਲ 18 ਲੱਖ ਮਿੱਟੀ ਦੇ ਦੀਵੇ ਜਗਾਏ ਜਾਣਗੇ।
Download ABP Live App and Watch All Latest Videos
View In Appਇਸ ਸਮਾਗਮ ਦੌਰਾਨ ਆਤਿਸ਼ਬਾਜ਼ੀ, ਲੇਜ਼ਰ ਸ਼ੋਅ ਅਤੇ ਰਾਮਲੀਲਾ ਦਾ ਮੰਚਨ ਵੀ ਕੀਤਾ ਜਾਵੇਗਾ।
ਅਯੁੱਧਿਆ ਦੇ ਡਿਵੀਜ਼ਨਲ ਕਮਿਸ਼ਨਰ ਨਵਦੀਪ ਰਿਣਵਾ ਨੇ ਦੱਸਿਆ ਕਿ ਰਾਮ ਕੀ ਪੈੜੀ ਵਿਖੇ 22,000 ਤੋਂ ਵੱਧ ਵਾਲੰਟੀਅਰਾਂ ਵੱਲੋਂ 15 ਲੱਖ ਤੋਂ ਵੱਧ ਦੀਵੇ ਜਗਾਏ ਜਾਣਗੇ।
ਅਧਿਕਾਰੀ ਨੇ ਕਿਹਾ ਕਿ ਬਾਕੀ ਦੀਵੇ ਮਹੱਤਵਪੂਰਨ ਚੌਰਾਹਿਆਂ ਅਤੇ ਸਥਾਨਾਂ 'ਤੇ ਜਗਾਏ ਜਾਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਅਯੁੱਧਿਆ ਦੇ ਛੇਵੇਂ ਦੀਪ ਉਤਸਵ ਵਿੱਚ ਨਿੱਜੀ ਤੌਰ 'ਤੇ ਹਿੱਸਾ ਲੈਣਗੇ।
ਰਾਮ ਦੀ ਚਰਨ ਛੋਹ ਪ੍ਰਾਪਤ 22,000 ਵਲੰਟੀਅਰ 37 ਘਾਟਾਂ 'ਤੇ 17 ਲੱਖ ਦੀਵੇ ਜਗਾ ਕੇ ਨਵਾਂ ਰਿਕਾਰਡ ਕਾਇਮ ਕਰਨਗੇ।
ਇਸ ਦੇ ਨਾਲ ਹੀ ਅਯੁੱਧਿਆ 'ਚ ਇਸ ਵਾਰ ਦੀਪ ਉਤਸਵ ਤੋਂ ਪਹਿਲਾਂ 10 ਦੇਸ਼ਾਂ ਦੇ ਕਲਾਕਾਰ ਰਾਮਲੀਲਾ ਕਰ ਰਹੇ ਹਨ।
ਇਸ ਵਾਰ ਅਯੁੱਧਿਆ ਵਿੱਚ ਦੀਪ ਉਤਸਵ ਦੌਰਾਨ 16 ਝਾਕੀ ਸਾਹਮਣੇ ਆਉਣਗੀਆਂ, ਜਦੋਂ ਕਿ ਪਿਛਲੀ ਵਾਰ 11 ਝਾਕੀ ਆਈਆਂ ਸਨ।