Patna Sahib: ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਵੱਲੋਂ ਗੁਰੂ ਨਾਨਕ ਸਾਹਿਬ ਦੇ ਇਤਿਹਾਸਿਕ ਅਸਥਾਨ ਦੀ ਨਵੀਂ ਇਮਾਰਤ ਦਾ ਉਦਘਾਟਨ
ਬਿਹਾਰ ਦੇ ਰਾਜਗੀਰ ਚ ਸਥਿਤ ਇਤਿਹਾਸਕ ਅਸਥਾਨ ਗੁਰਦੁਆਰਾ ਸ਼ੀਤਲ ਕੁੰਡ ਸਾਹਿਬ ਦੀ ਨਵੀਂ ਇਮਾਰਤ ਸੰਗਤਾ ਵਾਸਤੇ ਤਿਆਰ ਕਰਕੇ ਪੰਥਕ ਹਸਤੀਆਂ ਵੱਲੋਂ ਗੁਰਮਤਿ ਸਮਾਗਮ ਕਰਕੇ ਇਸ ਦਾ ਉਦਘਾਟਨ ਕੀਤਾ ਗਿਆ।
Download ABP Live App and Watch All Latest Videos
View In Appਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਮਹਾਨ ਸਮਾਗਮ ਜਿੱਥੇ ਤਖਤ ਸਾਹਿਬਾਨ ਦੇ ਜਥੇਦਾਰ ਸੰਤ ਮਹਾਂਪੁਰਸ਼ ਪਹੁੰਚੇ
ਉੱਥੇ ਹੀ ਵਿਸ਼ੇਸ਼ ਤੌਰ ਤੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਵੀ ਹਾਜ਼ਰੀ ਲਵਾਈ ਅਤੇ ਅਪਣਾ ਅਕੀਦਾ ਗੁਰੂ ਚਰਨਾ ਚ ਭੇਟ ਕੀਤਾ
ਗੌਰਤਲਬ ਹੈ ਪਟਨਾ ਦਾ ਸ਼ਹਿਰ ਰਾਜਗੀਰ ਜਿੱਥੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੀ ਪਹਿਲੀ ਉਦਾਸੀ ਸਮੇਂ ਆਪਣੇ ਮੁਬਾਰਕ ਚਰਨ ਪਾਏ ਸੀ ਤੇ ਸ਼ੀਤਲ ਜਲ ਦਾ ਕੁੰਡ ਪ੍ਰਗਟ ਕੀਤਾ ਸੀ ਜੋ ਅੱਜ ਵੀ ਉਸੇ ਤਰਾਂ ਨਿਰੰਤਰ ਜਾਰੀ ਹੈ।
ਗੁਰੂ ਸਾਹਿਬ ਸੁਲਤਾਨਪੁਰ ਲੋਧੀ, ਨਾਨਕਮਤਾ ਤੇ ਬਨਾਰਸ ਤੋਂ ਹੁੰਦੇ ਹੋਏ ਇਸ ਮਹਾਨ ਅਸਥਾਨ ਤੇ ਪਹੁੰਚੇ ਸਨ ਤੇ ਪਾਵਨ ਗੁਰਬਾਣੀ ਦਾ ਉਚਾਰਨ ਕੀਤਾ ਸੀ
ਪਟਨਾ ਤੋਂ ਦੂਰੀ ਅਤੇ ਗੁਰਦੁਆਰਾ ਸਾਹਿਬ ਦੀ ਯੋਗ ਇਮਾਰਤ ਨਾ ਹੋਣ ਕਾਰਨ ਬਹੁਤ ਘੱਟ ਸੰਗਤ ਇਸ ਅਸਥਾਨ ਤੇ ਪਹੁੰਚਦੀ ਸੀ
ਸੰਗਤ ਦੀ ਮੰਗ ਨੂੰ ਮੁੱਖ ਰੱਖਦਿਆਂ ਨਾਨਕ ਨਿਸ਼ਕਾਮ ਸੇਵਕ ਜੱਥਾ ਯੁਕੇ ਵੱਲੋਂ ਬਹੁਤ ਹੀ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਹੈ
ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਸਮੇ ਮੁਬਾਰਕ ਚਰਨ ਪਾਏ ਸੀ, ਇਸ ਦੌਰਾਨ ਉਨ੍ਹਾਂ ਨੇ ਸ਼ੀਤਲ ਜਲ ਦਾ ਸੋਮਾਂ ਪ੍ਰਗਟ ਕੀਤਾ ਸੀ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮਹਾਨ ਸਮਾਗਮ ਕਰਵਾਏ ਗਏ