Chandrayaan 3: ਚੰਦਰਯਾਨ-3 ਦੇ ਲੈਂਡਰ ਮੋਡਿਊਲ ਦੀ ਡੀਬੂਸਟਿੰਗ, ਕੈਮਰੇ 'ਚ ਕੈਦ ਹੋਇਆ ਚੰਦਰਮਾ ਦਾ ਸ਼ਾਨਦਾਰ ਦ੍ਰਿਸ਼, ਵੇਖੋ ਤਸਵੀਰਾਂ
Chandrayaan 3 Mission Update: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਮਿਸ਼ਨ ਵਿੱਚ ਇੱਕ ਹੋਰ ਅਹਿਮ ਪ੍ਰਾਪਤੀ ਹਾਸਲ ਕੀਤੀ ਹੈ।
Chandrayaan 3
1/6
15 ਅਗਸਤ ਅਤੇ 17 ਅਗਸਤ ਨੂੰ ਚੰਦਰਯਾਨ-3 ਨੇ ਆਪਣੇ ਲੈਂਡਰ ਪੋਜੀਸ਼ਨ ਡਿਟੈਕਸ਼ਨ ਕੈਮਰੇ (IPDC) ਦੀ ਵਰਤੋਂ ਕਰਕੇ ਚੰਦਰਮਾ ਦੀਆਂ ਸ਼ਾਨਦਾਰ ਤਸਵੀਰਾਂ ਲਈਆਂ।
2/6
ਮਿਸ਼ਨ ਚੰਦਰਯਾਨ-3 ਦੇ ਪ੍ਰੋਪਲਸ਼ਨ ਮੋਡਿਊਲ ਤੋਂ ਵੱਖ ਹੋਣ ਤੋਂ ਬਾਅਦ ਹੁਣ ਲੈਂਡਰ (ਵਿਕਰਮ ਲੈਂਡਰ) ਖੁਦ ਅੱਗੇ ਦੀ ਦੂਰੀ ਨੂੰ ਕਵਰ ਕਰ ਰਿਹਾ ਹੈ।
3/6
ਲੈਂਡਰ ਮੋਡਿਊਲ ਦੇ ਡੀਬੂਸਟਿੰਗ ਤੋਂ ਬਾਅਦ ਹੁਣ ਇਸ ਦੀ ਗਤੀ ਪਹਿਲਾਂ ਤੋਂ ਹੋਰ ਘੱਟ ਗਈ ਹੈ, ਤਾਂ ਜੋ ਇਸ ਨੂੰ ਸਫਲਤਾਪੂਰਵਕ ਚੰਦਰਮਾ 'ਤੇ ਉਤਾਰਿਆ ਜਾ ਸਕੇ। ਹੁਣ ਲੈਂਡਰ ਮਾਡਿਊਲ ਧੀਮੀ ਗਤੀ ਨਾਲ ਚੰਦਰਮਾ ਦੇ ਥੋੜ੍ਹਾ ਨੇੜੇ ਪਹੁੰਚ ਗਿਆ ਹੈ।
4/6
ਲੈਂਡਰ ਨੂੰ ਪ੍ਰੋਪਲਸ਼ਨ ਮੋਡਿਊਲ ਤੋਂ ਵੱਖ ਕਰਨ ਅਤੇ ਪੁਲਾੜ ਯਾਨ ਦੇ ਪੰਧ ਵਿੱਚ 100 ਕਿਲੋਮੀਟਰ x 30 ਕਿਲੋਮੀਟਰ ਤੱਕ ਪਹੁੰਚਣ ਤੋਂ ਬਾਅਦ, ਸੋਫਟ ਲੈਂਡਿੰਗ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ।
5/6
ਹੁਣ ਵਿਕਰਮ ਲੈਂਡਰ ਨੂੰ ਇਸ ਮਿਸ਼ਨ ਵਿੱਚ ਕਰੀਬ 100 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਹੈ। ਚੰਦਰਮਾ ਦੀਆਂ ਤਸਵੀਰਾਂ ਵੀ 17 ਅਗਸਤ, 2023 ਨੂੰ ਪ੍ਰੋਪਲਸ਼ਨ ਮੋਡਿਊਲ ਤੋਂ ਲੈਂਡਰ ਮੋਡਿਊਲ ਨੂੰ ਵੱਖ ਕਰਨ ਤੋਂ ਬਾਅਦ ਲਈਆਂ ਗਈਆਂ ਸਨ, ਜਿਸ ਨੂੰ ਇਸਰੋ ਨੇ ਟਵੀਟ ਕਰਕੇ ਸਾਂਝਾ ਕੀਤਾ ਸੀ।
6/6
ਚੰਦਰਯਾਨ-3 ਦੀ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਸੋਫਟ ਲੈਂਡਿੰਗ ਦੀ ਸੰਭਾਵਨਾ ਹੈ। ਇਸ ਨੂੰ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ।
Published at : 18 Aug 2023 05:45 PM (IST)