ਤਲਾਕ ਲੈਣ ਤੋਂ ਪਹਿਲਾਂ ਇੱਥੇ ਇਕੱਠੇ ਨਜ਼ਰ ਆ ਸਕਦੇ ਨੇ ਚਾਰੂ ਤੇ ਰਾਜੀਵ, ਇੱਥੇ ਬਚਿਆ ਸੀ ਰੂਬੀਨਾ -ਅਭਿਨਵ ਦਾ ਰਿਸ਼ਤਾ
Charu-Rajeev Bigg Boss 16 : ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਅਤੇ ਭਾਬੀ ਚਾਰੂ ਅਸੋਪਾ ਇਨ੍ਹੀਂ ਦਿਨੀਂ ਆਪਣੇ ਤਲਾਕ ਕਾਰਨ ਚਰਚਾ ਵਿੱਚ ਹਨ।
Download ABP Live App and Watch All Latest Videos
View In Appਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਅਤੇ ਭਾਬੀ ਚਾਰੂ ਅਸੋਪਾ ਇਨ੍ਹੀਂ ਦਿਨੀਂ ਆਪਣੇ ਤਲਾਕ ਕਾਰਨ ਚਰਚਾ ਵਿੱਚ ਹਨ।
ਚਾਰੂ ਤੇ ਰਾਜੀਵ ਜਲਦੀ ਹੀ ਤਲਾਕ ਲੈਣ ਵਾਲੇ ਹਨ, ਦੋਵਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ। ਚਾਰੂ ਆਪਣੀ ਧੀ ਜਿਆਨਾ ਨਾਲ ਰਾਜੀਵ ਦਾ ਘਰ ਛੱਡ ਕੇ ਆਪਣੇ ਭਰਾ ਦੇ ਘਰ ਰਹਿ ਰਹੀ ਹੈ।
ਹੁਣ ਤਲਾਕ ਦੀਆਂ ਖਬਰਾਂ ਵਿਚਾਲੇ ਖਬਰ ਹੈ ਕਿ ਚਾਰੂ ਅਤੇ ਰਾਜੀਵ ਟੀਵੀ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ 'ਬਿੱਗ ਬੌਸ 16' 'ਚ ਨਜ਼ਰ ਆ ਸਕਦੇ ਹਨ।
ETimes ਦੀ ਖਬਰ ਮੁਤਾਬਕ ਚਾਰੂ ਅਤੇ ਰਾਜੀਵ ਨੂੰ ਬਿੱਗ ਬੌਸ ਦੇ ਮੇਕਰਸ ਨੇ ਅਪ੍ਰੋਚ ਕੀਤਾ ਹੈ। ਵੈੱਬਸਾਈਟ ਨਾਲ ਗੱਲ ਕਰਦੇ ਹੋਏ ਇਕ ਸੂਤਰ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ।
ਜਦੋਂ ਚਾਰੂ ਤੋਂ ਇਸ ਵਾਰ ਸਵਾਲ ਕੀਤਾ ਗਿਆ ਤਾਂ ਉਹ ਵੀ ਮੰਨ ਗਈ ਕਿ ਉਸ ਨੂੰ ਬਿੱਗ ਬੌਸ ਲਈ ਅਪ੍ਰੋਚ ਕੀਤਾ ਗਿਆ ਹੈ।