Karnataka Chief Minister: ਸਿੱਧਰਮਈਆ ਦੇ ਪਿੰਡ 'ਚ ਜਸ਼ਨ ਦਾ ਮਾਹੌਲ, ਨੱਚਦੇ, ਦੁੱਧ ਚੜ੍ਹਾਉਂਦੇ ਨਜ਼ਰ ਆਏ ਸਮਰਥਕ
ਕਾਂਗਰਸ ਨੇ ਕਿਹਾ ਕਿ ਬੁੱਧਵਾਰ ਜਾਂ ਵੀਰਵਾਰ ਤੱਕ ਮੁੱਖ ਮੰਤਰੀ ਦੇ ਨਾਂ 'ਤੇ ਫੈਸਲਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਗਲੇ 48 ਤੋਂ 72 ਘੰਟਿਆਂ 'ਚ ਸੂਬੇ 'ਚ ਨਵਾਂ ਮੰਤਰੀ ਮੰਡਲ ਹੋਂਦ 'ਚ ਆ ਜਾਵੇਗਾ।
Download ABP Live App and Watch All Latest Videos
View In Appਇਸ ਦੌਰਾਨ ਸਿੱਧਰਮਈਆ ਦੇ ਨਾਂ 'ਤੇ ਮੋਹਰ ਲੱਗਣ ਦੀਆਂ ਕੁਝ ਮੀਡੀਆ ਰਿਪੋਰਟਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਅਤੇ ਬੇਂਗਲੁਰੂ ਸਥਿਤ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਜਸ਼ਨ ਦਾ ਮਾਹੌਲ ਬਣ ਗਿਆ ਹੈ।
ਇਸ ਤੋਂ ਪਹਿਲਾਂ ਬੰਗਲੁਰੂ 'ਚ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸਿੱਧਰਮਈਆ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਸਮਰਥਕਾਂ 'ਚ ਖੁਸ਼ੀ ਦਾ ਮਾਹੌਲ ਹੈ। ਦਰਅਸਲ, ਕੁਝ ਮੀਡੀਆ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਨਾਂ 'ਤੇ ਮੋਹਰ ਲਗਾ ਦਿੱਤੀ ਗਈ ਹੈ ਅਤੇ ਸਿਰਫ ਅਧਿਕਾਰਤ ਐਲਾਨ ਹੋਣਾ ਬਾਕੀ ਹੈ।
ਆਪਣੇ ਨੇਤਾ ਸਿੱਧਰਮਈਆ ਦੀ ਤਸਵੀਰ ਲੈ ਕੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਨਾਅਰੇ ਲਗਾ ਰਹੇ ਸਨ। ਇਨ੍ਹਾਂ ਸਮਰਥਕਾਂ ਨੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਰੱਖੀ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਦੀ ਲਾਈਫ ਸਾਈਜ਼ ਫੋਟੋ ਨੂੰ ਦੁੱਧ ਚੜ੍ਹਾਇਆ।
ਉੱਥੇ ਹੀ ਦ੍ਰਿਸ਼ ਸਿੱਧਰਮਈਆ ਦੇ ਗ੍ਰਹਿ ਜ਼ਿਲ੍ਹੇ ਮੈਸੂਰ ਅਤੇ ਉਨ੍ਹਾਂ ਦੇ ਜੱਦੀ ਪਿੰਡ ਸਿੱਧਾਰਮਨਾਹੰਡੀ ਵਿੱਚ ਵੀ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ।
ਸਿੱਧਰਮਈਆ ਦੇ ਸਮਰਥਕਾਂ ਅਤੇ ਸ਼ੁਭਚਿੰਤਕਾਂ ਨੇ ਪਟਾਕੇ ਚਲਾਏ, ਨੱਚੇ, ਮਠਿਆਈਆਂ ਵੰਡੀਆਂ ਅਤੇ ਸੜਕ 'ਤੇ ਲਗਾਈ ਗਈ ਤਸਵੀਰ ਨੂੰ ਦੁੱਧ ਚੜ੍ਹਾਇਆ।
ਇਸ ਦੌਰਾਨ ਬੈਂਗਲੁਰੂ ਦੇ ਕਾਂਤੀਰਾਵਾ ਸਟੇਡੀਅਮ 'ਚ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ।
ਇਹ ਉਹੀ ਥਾਂ ਹੈ ਜਿੱਥੇ 2013 ਵਿੱਚ ਸਿੱਧਰਮਈਆ ਨੇ ਪਹਿਲੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।