Covid-19 Fourth Wave: ਇਸ ਮਹੀਨੇ ਤੱਕ ਆ ਜਾਵੇਗੀ ਕੋਰੋਨਾ ਦੀ ਚੌਥੀ ਲਹਿਰ, ਕਾਨਪੁਰ ਦੇ ਵਿਗਿਆਨੀਆਂ ਨੇ ਕੀਤਾ ਵੱਡਾ ਦਾਅਵਾ
ਆਈਆਈਟੀ, ਕਾਨਪੁਰ ਦੇ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਕੋਰੋਨਾ ਸੰਕਰਮਣ ਦੀ ਚੌਥੀ ਲਹਿਰ 22 ਜੂਨ ਤੱਕ ਆ ਸਕਦੀ ਹੈ, ਜਦੋਂਕਿ ਅੱਧ ਅਗਸਤ ਤੱਕ ਕੋਰੋਨਾ ਆਪਣੇ ਸਿਖਰ 'ਤੇ ਪਹੁੰਚ ਸਕਦਾ ਹੈ। ਮੈਡਰਿਵ ਜਰਨਲ ਵਿਚ ਪ੍ਰਕਾਸ਼ਤ ਇਹ ਖੋਜ ਸੰਖਿਆਤਮਕ ਮਾਡਲ(Numerical Model) 'ਤੇ ਆਧਾਰਤ ਹੈ।
Download ABP Live App and Watch All Latest Videos
View In AppIIT ਕਾਨਪੁਰ ਦੇ ਗਣਿਤ ਤੇ ਅੰਕੜਾ ਵਿਭਾਗ ਦੇ ਸਾਭਰਾ ਪ੍ਰਸਾਦ ਰਾਜੇਸ਼ਭਾਈ, ਸੁਭਰਾ ਸ਼ੰਕਰ ਧਰ ਤੇ ਸ਼ਲਭ ਦੁਆਰਾ ਕੀਤੀ ਗਈ ਖੋਜ ਨੇ ਦਾਅਵਾ ਕੀਤਾ ਹੈ, ਕੋਰੋਨਾ ਦੀ ਚੌਥੀ ਲਹਿਰ ਨਵੇਂ ਵੈਰੀਏਂਟ ਤੇ ਦੇਸ਼ ਭਰ ਵਿੱਚ ਟੀਕਾਕਰਨ ਦੀ ਸਥਿਤੀ 'ਤੇ ਨਿਰਭਰ ਕਰੇਗਾ। ਚੌਥੀ ਲਹਿਰ ਲਗਪਗ ਚਾਰ ਮਹੀਨਿਆਂ ਤੱਕ ਚੱਲੇਗੀ।
ਸੰਸਥਾ ਦੀ ਇਸ ਖੋਜ ਦੇ ਅਨੁਸਾਰ ਦੇਸ਼ ਵਿੱਚ ਕੋਰੋਨਾ ਦੀ ਚੌਥੀ ਲਹਿਰ ਸ਼ੁਰੂਆਤੀ ਉਪਲਬਧ ਅੰਕੜਿਆਂ ਦੇ 936 ਦਿਨਾਂ ਬਾਅਦ ਆਵੇਗੀ, ਜੋ 30 ਜਨਵਰੀ 2020 ਹੈ। ਚੌਥੀ ਲਹਿਰ 22 ਜੂਨ 2022 ਤੋਂ ਸ਼ੁਰੂ ਹੋਵੇਗੀ ਤੇ 23 ਅਗਸਤ 2022 ਤੱਕ ਸਿਖਰ 'ਤੇ ਹੋਵੇਗੀ ਤੇ ਫਿਰ 24 ਅਕਤੂਬਰ 2022 ਤੱਕ ਖ਼ਤਮ ਹੋਵੇਗੀ।
ਖੋਜਕਰਤਾਵਾਂ ਨੇ ਉਮੀਦ ਜਤਾਈ ਹੈ ਕਿ ਸੰਭਾਵੀ ਨਵੇਂ ਵੈਰੀਐਂਟ ਦਾ ਪੂਰੇ ਮੁਲਾਂਕਣ 'ਤੇ ਪ੍ਰਭਾਵ ਪਵੇਗਾ। ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਦਾ ਪ੍ਰਭਾਵ ਵੈਰੀਐਂਟ ਦੀ ਛੂਤ ਅਤੇ ਹੋਰ ਵੱਖ-ਵੱਖ ਕਾਰਕਾਂ 'ਤੇ ਨਿਰਭਰ ਕਰੇਗਾ।
ਖੋਜਕਰਤਾਵਾਂ ਦੇ ਅਨੁਸਾਰ ਇਸ ਤੋਂ ਇਲਾਵਾ ਸੰਕਰਮਣ, ਸੰਕਰਮਣ ਦਾ ਪੱਧਰ ਅਤੇ ਚੌਥੀ ਲਹਿਰ ਨਾਲ ਜੁੜੇ ਹੋਰ ਮੁੱਦੇ ਜਿਵੇਂ ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼ ਦੇ ਨਾਲ ਬੂਸਟਰ ਡੋਜ਼ ਦੀ ਭੂਮਿਕਾ ਅਜ਼ੀਮ ਹੋਵੇਗੀ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਦਾ ਓਮੀਕਰੋਨ ਰੂਪ ਅੰਤਮ ਸੰਕਰਮਣ ਦਾ ਅੰਤਮ ਰੂਪ ਨਹੀਂ ਹੋਵੇਗਾ। WHO ਨੇ ਇਹ ਵੀ ਉਮੀਦ ਜਤਾਈ ਹੈ ਕਿ ਅਗਲਾ ਵੈਰੀਏਂਟ ਹੋਰ ਵੀ ਖਤਰਨਾਕ ਹੋ ਸਕਦਾ ਹੈ।
24 ਨਵੰਬਰ 2020 ਨੂੰ ਦੱਖਣੀ ਅਫਰੀਕਾ 'ਚ ਕੋਰੋਨਾ ਦਾ ਨਵਾਂ ਵੈਰੀਏਂਟ ਓਮੀਕਰੋਨ ਪਾਇਆ ਗਿਆ, ਜਿਸ ਤੋਂ ਬਾਅਦ ਭਾਰਤ ਸਮੇਤ ਕਈ ਦੇਸ਼ਾਂ ਨੂੰ ਕੋਰੋਨਾ ਦੀ ਤੀਜੀ ਲਹਿਰ ਦਾ ਸਾਹਮਣਾ ਕਰਨਾ ਪਿਆ।