Delhi Building Collapse: ਦਿੱਲੀ ਦੇ ਕਸ਼ਮੀਰੀ ਗੇਟ 'ਤੇ ਨਿਰਮਾਣ ਅਧੀਨ ਇਮਾਰਤ ਡਿੱਗੀ, 3 ਜ਼ਖਮੀ, 27 ਲੋਕਾਂ ਨੂੰ ਬਚਾਇਆ ਗਿਆ
Delhi Building Collapse: ਰਾਜਧਾਨੀ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ 'ਚ ਚਾਬੀ ਗੰਜ ਨਿਕੋਲਸਨ ਰੋਡ 'ਤੇ ਇਕ ਨਿਰਮਾਣ ਅਧੀਨ ਇਮਾਰਤ ਡਿੱਗ ਗਈ ਹੈ, ਜਿਸ ਕਾਰਨ 3 ਲੋਕ ਜ਼ਖਮੀ ਹੋ ਗਏ, ਜਦਕਿ 27 ਦੇ ਕਰੀਬ ਲੋਕ ਸੁਰੱਖਿਅਤ ਬਚ ਬਾਹਰ ਨਿਕਲ ਆਏ ਹਨ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਬਚਾਅ ਕਾਰਜ ਚੱਲ ਰਿਹਾ ਹੈ ਤੇ ਬਚਾਅ ਕਾਰਜ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਪੂਰੇ ਮਾਮਲੇ ਵਿੱਚ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।
Download ABP Live App and Watch All Latest Videos
View In Appਉੱਥੇ ਹੀ ਐਮਸੀਡੀ ਉੱਤਰੀ ਐਮਸੀਡੀ ਦੇ ਸਿਟੀ ਜ਼ੋਨ ਡੀਸੀ ਰਾਜੇਸ਼ ਗੋਇਲ ਦਾ ਕਹਿਣਾ ਹੈ ਕਿ ਜਿਸ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ, ਉਸ ਲਈ 100 ਗਜ਼ ਜ਼ਮੀਨ ’ਤੇ ਉਸਾਰੀ ਦਾ ਨਕਸ਼ਾ ਪਾਸ ਕੀਤਾ ਗਿਆ ਸੀ। ਇਹ ਹਾਦਸਾ ਕਿਨ੍ਹਾਂ ਹਾਲਾਤਾਂ 'ਚ ਵਾਪਰਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ MCD ਦੇ ਕਮਿਸ਼ਨਰ ਨੂੰ ਸੌਂਪੀ ਜਾਵੇਗੀ। ਇਹ ਤਾਂ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਹਾਦਸੇ ਦਾ ਕਾਰਨ ਕੀ ਸੀ ਤੇ ਇਸ ਵਿੱਚ ਕਿਸ ਦੀ ਲਾਪ੍ਰਵਾਹੀ ਸੀ।
ਇਕ ਚਸ਼ਮਦੀਦ ਗਵਾਹ ਆਦਿਲ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਸ਼ਾਮ ਕਰੀਬ 5:30 ਵਜੇ ਵਾਪਰਿਆ। ਕਰੀਬ 200 ਗਜ਼ ਦੇ ਪਲਾਟ 'ਤੇ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਹ ਕੰਮ ਕਰੀਬ 2 ਮਹੀਨਿਆਂ ਤੋਂ ਚੱਲ ਰਿਹਾ ਸੀ। 3 ਲੈਂਟਰ ਪੈ ਚੁੱਕੇ ਸੀ ਅਤੇ ਕੱਲ੍ਹ ਯਾਨੀ ਐਤਵਾਰ ਨੂੰ ਵੀ ਲੈਂਟਰ ਪਿਆ ਸੀ। ਇਹ ਇਮਾਰਤ ਸ਼ਾਮ ਨੂੰ ਅਚਾਨਕ ਢਹਿ ਗਈ। ਜਦੋਂ ਮੈਂ ਆਪਣੀ ਦੁਕਾਨ 'ਤੇ ਮੌਜੂਦ ਸੀ ਤਾਂ ਅਚਾਨਕ ਇੱਕ ਆਵਾਜ਼ ਆਈ ਅਤੇ ਧੂੜ -ਧੂੜ ਹੋ ਗਈ। 2 ਮਿੰਟ ਤੱਕ ਕੁਝ ਸਮਝ ਨਹੀਂ ਆਇਆ ਕੀ ਹੋਇਆ? ਫਿਰ ਪੌੜੀ ਲਗਾ ਕੇ ਉਪਰਲਾ ਟੀਨ ਹਟਾ ਕੇ ਮੈਂ ਤੇ ਹੋਰ ਦੁਕਾਨਦਾਰ ਇੱਥੋਂ ਬਾਹਰ ਆ ਗਏ।
ਚਾਬੀ ਗੰਜ, ਨਿਕਲਸਨ ਰੋਡ ਜਿਸ ਗਲੀ ਵਿੱਚ ਇਹ ਹਾਦਸਾ ਹੋਇਆ ਹੈ, ਉਹ ਕਾਫੀ ਤੰਗ ਹੈ। ਜੇਸੀਬੀ ਕਾਰਨ ਬਚਾਅ ਕਾਰਜ ਵਿੱਚ ਕਾਫੀ ਦਿੱਕਤ ਆ ਰਹੀ ਹੈ। ਇਹੀ ਕਾਰਨ ਸੀ ਕਿ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਨਹੀਂ ਪਹੁੰਚ ਸਕੀ।
ਉੱਤਰੀ ਐਮਸੀਡੀ ਦੇ ਸਿਟੀ ਜ਼ੋਨ ਦੇ ਡੀਸੀ ਰਾਜੇਸ਼ ਗੋਇਲ ਨੇ ਕਿਹਾ, ਮੈਨੂੰ ਅੱਜ ਸ਼ਾਮ 6 ਵਜੇ ਇਸ ਘਟਨਾ ਦੀ ਜਾਣਕਾਰੀ ਮਿਲੀ। ਉਸ ਤੋਂ ਬਾਅਦ ਮੈਂ ਇੱਥੇ ਨਿਰੀਖਣ ਕਰਨ ਲਈ ਆਇਆ। ਮੈਨੂੰ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ, ਉਹ ਇਹ ਹੈ ਕਿ ਇੱਥੇ 100 ਗਜ਼ ਦੀ ਉਸਾਰੀ ਲਈ ਨਕਸ਼ਾ ਪਾਸ ਕੀਤਾ ਗਿਆ ਸੀ। ਜ਼ਮੀਨ 'ਤੇ ਅਤੇ ਨਕਸ਼ਾ ਫਰਵਰੀ 2021 ਵਿਚ ਪਾਸ ਕੀਤਾ ਗਿਆ ਸੀ।
ਡੀਸੀ ਰਾਜੇਸ਼ ਗੋਇਲ ਅਨੁਸਾਰ ਬੇਸਮੈਂਟ ਲਈ ਨਕਸ਼ਾ ਵੀ ਪਾਸ ਕੀਤਾ ਗਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਹ ਜਗ੍ਹਾ ਯਮੁਨਾ ਨਦੀ ਦੇ ਬਿਲਕੁਲ ਨੇੜੇ ਹੈ ਅਤੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ ਤਾਂ 6 ਫੁੱਟ ਦੀ ਖੁਦਾਈ ਤੋਂ ਬਾਅਦ ਹੀ ਬੇਸਮੈਂਟ ਵਿੱਚੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਸੀ। ਇਸ 'ਤੇ ਉਨ੍ਹਾਂ ਕਿਹਾ ਕਿ ਹੁਣ ਅਸੀਂ ਜਾਂਚ ਕਰਕੇ ਜਾਂਚ ਰਿਪੋਰਟ ਨਗਰ ਨਿਗਮ ਕਮਿਸ਼ਨਰ ਨੂੰ ਸੌਂਪਾਂਗੇ।