ਕਿਸਾਨ ਚੰਗੇ ਆਰਕੀਟੈਕਟ ਵੀ! ਸਿੰਘੂ ਬਾਰਡਰ 'ਤੇ ਬਣਾਈ ਝੌਂਪੜੀ JCB ਨਾਲ ਚੁੱਕ ਟਰੱਕ 'ਚ ਲੋਡ ਕਰਲੀ, ਵੇਖੋ ਤਸਵੀਰਾਂ
ਕਿਸਾਨਾਂ ਦਾ ਅੰਦੋਲਨ ਸਸਪੈਂਡ ਹੋਣ ਮਗਰੋਂ ਕਿਸਾਨ ਆਪਣੇ ਘਰਾਂ ਨੂੰ ਪਰਤ ਆਏ ਹਨ।ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਸਹਿਮਤੀ ਬਣਨ ਮਗਰੋਂ ਕਿਸਾਨਾਂ ਨੇ ਧਰਨਾ ਮੁਅੱਤਲ ਕਰਨ ਦਾ ਫੈਸਲਾ ਕੀਤਾ ਸੀ।
Download ABP Live App and Watch All Latest Videos
View In Appਇਸ ਮਗਰੋਂ ਦਿੱਲੀ ਦੇ ਕੁੰਡਲੀ ਬਾਰਡਰ, ਟਿੱਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੇ ਹੋਰ ਕਈ ਬਾਰਡਰ ਤੋਂ ਕਿਸਾਨਾਂ ਨੇ ਧਰਨੇ ਚੁੱਕ ਲਏ ਹਨ। ਕਿਸਾਨਾਂ ਦੀ ਇਸ ਗੱਲੋਂ ਬੇਹੱਦ ਪ੍ਰਸੰਸਾ ਹੋ ਰਹੀ ਹੈ ਕਿ ਉਨ੍ਹਾਂ ਨੇ ਮੋਰਚੇ ਚੁੱਕਣ ਮਗਰੋਂ ਖੁਦ ਸਫਾਈ ਕੀਤੀ ਹੈ। ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇੱਕ ਗੱਲ ਹੋਰ ਸਾਫ ਹੋਈ ਹੈ ਕਿ ਕਿਸਾਨ ਚੰਗੇ ਆਰਕੀਟੈਕਟ ਵੀ ਹਨ। ਕਿਸਾਨ ਨੇ ਸਿੰਘੂ ਬਾਰਡਰ ਤੇ ਬਣਾਈ ਗਈ ਇੱਕ ਝੌਂਪੜੀ/ਕਮਰੇ ਨੂੰ ਬਿਨ੍ਹਾਂ ਢਾਹੇ ਟਰੱਕ ਵਿੱਚ ਲੋਡ ਕਰ ਲਿਆ।
ਇਹ ਇੱਕ ਸੁੰਦਰ ਅਤੇ ਚੰਗੀ ਤਰ੍ਹਾਂ ਬਣਾਈ ਗਈ ਝੌਂਪੜੀ/ਕਮਰਾ ਸੀ। ਕਿਸਾਨਾਂ ਨੇ ਜੇਸੀਬੀ ਦੀ ਮਦਦ ਨਾਲ ਇਸ ਢਾਂਚੇ ਨੂੰ ਟਰੱਕ ਵਿੱਚ ਲੋਡ ਕਰ ਲਿਆ।
ਦੱਸ ਦਈਏ ਕਿ 26 ਨਵੰਬਰ, 2020 ਨੂੰ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਤਿੰਨ ਖੇਤੀ ਦੇ ਵਿਰੋਧ 'ਚ ਅੰਦੋਲਨ ਸ਼ੁਰੂ ਕਰ ਦਿੱਤਾ ਸੀ। ਇਸ ਦੇ ਮੱਦੇਨਜ਼ਰ ਦਿੱਲੀ ਦੇ ਕੁੰਡਲੀ ਬਾਰਡਰ, ਟਿੱਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੇ ਹੋਰ ਕਈ ਬਾਰਡਰ 'ਤੇ ਦਿੱਲੀ ਦੀ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਸੀ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ 'ਤੇ ਲਗਾਤਾਰ ਦਬਾਅ ਬਣਾਇਆ ਤੇ ਆਖਰ 19 ਨਵੰਬਰ, 2021 ਨੂੰ ਪੀਐਮ ਮੋਦੀ ਨੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ।