ਮੁੰਬਈ ਦੀ ਇੱਕ ਇਮਾਰਤ ‘ਚ ਲਗੀ ਭਿਆਨਕ ਅੱਗ, 19ਵੀਂ ਮੰਜ਼ਲ ਤੋਂ ਡਿੱਗ ਕੇ ਸੁਰੱਖਿਆ ਕਰਮੀ ਦੀ ਮੌਤ, ਵੇਖੋ ਤਸਵੀਰਾਂ
ਅੱਗ ਲੱਗਣ ਤੋਂ ਬਾਅਦ, ਇਮਾਰਤ ਦਾ ਇੱਕ ਸੁਰੱਖਿਆ ਗਾਰਡ ਅਰੁਣ ਤਿਵਾੜੀ (30) 19 ਵੀਂ ਮੰਜ਼ਲ 'ਤੇ ਗਿਆ। ਉਸਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਹ ਫਸ ਗਿਆ ਹੈ। ਅੱਗ ਤੋਂ ਬਚਣ ਲਈ ਉਹ ਫਲੈਟ ਦੀ ਬਾਲਕੋਨੀ ਤੋਂ ਲਟਕ ਗਿਆ।ਉਹ ਕਈ ਮਿੰਟਾਂ ਤੱਕ ਬਾਲਕੋਨੀ ਦੀ ਰੇਲਿੰਗ ਨਾਲ ਲਟਕਿਆ ਰਿਹਾ ਪਰ ਅੰਤ ਵਿੱਚ ਉਹ ਡਿੱਗ ਪਿਆ ਅਤੇ ਉਸਦੀ ਮੌਤ ਹੋ ਗਈ।
Download ABP Live App and Watch All Latest Videos
View In Appਅਧਿਕਾਰੀ ਨੇ ਦੱਸਿਆ ਕਿ ਤਿਵਾੜੀ ਦੇ ਡਿੱਗਣ ਤੋਂ ਬਾਅਦ ਉਨ੍ਹਾਂ ਨੂੰ ਕੇਈਐਮ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸੇ ਸਮੇਂ, ਅੱਗ ਇੰਨੀ ਭਿਆਨਕ ਸੀ ਕਿ ਫਾਇਰ ਵਿਭਾਗ ਨੇ ਇਸ ਨੂੰ 'ਲੈਵਲ-ਚਾਰ' ਅੱਗ ਕਰਾਰ ਦਿੱਤਾ।
ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਕਿਹਾ ਕਿ ਦੋ ਲੋਕ ਇਮਾਰਤ ਵਿੱਚ ਫਸੇ ਹੋਏ ਹਨ ਜਦੋਂ ਕਿ ਜ਼ਿਆਦਾਤਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਮੈਟਰੋਪੋਲੀਟਨ ਨਗਰਪਾਲਿਕਾ ਦੇ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਕਾਰਨ ਇਸ ਘਟਨਾ ਦੀ ਜਾਂਚ ਚੱਲ ਰਹੀ ਹੈ।
ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਮੰਤਰੀ ਆਦਿੱਤਿਆ ਠਾਕਰੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਲਈ ਕਰੀ ਰੋਡ 'ਤੇ ਅਵਿਘਨਾ ਪਾਰਕ ਅਪਾਰਟਮੈਂਟ ਪਹੁੰਚੇ।
ਠਾਕਰੇ ਨੇ ਟਵੀਟ ਕੀਤਾ, “ ਵਨ ਅਵਿਹਨਾ ਪਾਰਕ ਵਿਖੇ ਮੰਦਭਾਗੀ ਅੱਗ ਦੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਇਮਾਰਤ ਦੇ ਬਚੇ ਹੋਏ ਨਿਵਾਸੀਆਂ ਨਾਲ ਮੁਲਾਕਾਤ ਕੀਤੀ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕੂਲਿੰਗ ਅਪਰੇਸ਼ਨ ਦਾ ਕੰਮ ਚੱਲ ਰਿਹਾ ਹੈ। ਮੈਂ ਮੁੰਬਈ ਫਾਇਰ ਬ੍ਰਿਗੇਡ ਦੇ ਬਹਾਦਰ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਤੇਜ਼ ਜਵਾਬ ਲਈ ਉਨ੍ਹਾਂ ਦਾ ਧੰਨਵਾਦ।”
image 6