Morbi Cable Bridge collapses : ਮੋਰਬੀ 'ਚ ਮਾਤਮੀ ਸਵੇਰਾ , ਹੁਣ ਤੱਕ 132 ਮੌਤਾਂ, ਇਰਾਦਾ ਕਤਲ ਦਾ ਮਾਮਲਾ ਦਰਜ , ਵੇਖੋ ਤਸਵੀਰਾਂ 'ਚ ਹਾਦਸਾ
ਗੁਜਰਾਤ ਦੇ ਮੋਰਬੀ ਵਿੱਚ ਸਸਪੈਂਸ਼ਨ ਪੁਲ ਹਾਦਸੇ ਵਿੱਚ ਹੁਣ ਤੱਕ 132 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੋਰਬੀ ਝੂਲਾ ਪੁਲ ਹਾਦਸੇ ਸਬੰਧੀ ਆਈਪੀਸੀ ਦੀ ਧਾਰਾ 304,308,114 ਤਹਿਤ ਕੇਸ ਦਰਜ ਕੀਤਾ ਗਿਆ ਹੈ।
Download ABP Live App and Watch All Latest Videos
View In Appਗੁਜਰਾਤ ਦੇ ਮੋਰਬੀ 'ਚ ਹੋਏ ਪੁਲ ਹਾਦਸੇ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸਾਰੇ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਰਾਜ ਵਿੱਚ ਪਾਰਟੀ ਵਰਕਰਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਹਰ ਸੰਭਵ ਮਦਦ ਦੇਣ ਲਈ ਕਿਹਾ ਹੈ, ਪਰ ਕਾਂਗਰਸ ਦੇ ਕੁਝ ਨੇਤਾਵਾਂ ਨੇ ਇਸ ਘਟਨਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਨਿਸ਼ਾਨਾ ਬਣਾਇਆ ਅਤੇ ਰਣਦੀਪ ਸੂਰਜੇਵਾਲਾ ਨੇ ਇਸ ਨੂੰ ਮਨੁੱਖ ਦੁਆਰਾ ਬਣਾਈ ਤ੍ਰਾਸਦੀਦੱਸਿਆ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਐਤਵਾਰ ਨੂੰ ਪੁੱਛਿਆ ਹੈ ਕਿ ਕੀ ਗੁਜਰਾਤ ਦੇ ਮੋਰਬੀ ਜ਼ਿਲੇ 'ਚ ਮਾਛੂ ਨਦੀ 'ਤੇ ਬਣੇ ਕੇਬਲ ਪੁਲ ਦਾ ਡਿੱਗਣਾ ਰੱਬੀ ਘਟਨਾ ਹੈ ਜਾਂ ਧੋਖਾਧੜੀ ਦਾ ਕੰਮ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਓਸੀ ਵਾਕਏ ਨੂੰ ਦੁਹਰਾ ਰਹੇ ਸੀ ,ਜਿਸਨੂੰ ਉਨ੍ਹਾਂ ਨੇ 31 ਮਾਰਚ, 2016 ਨੂੰ ਕੋਲਕਾਤਾ ਵਿੱਚ ਵਿਵੇਕਾਨੰਦ ਰੋਡ ਫਲਾਈਓਵਰ ਦੇ ਢਹਿ ਜਾਣ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ 'ਤੇ ਚੁਟਕੀ ਲੈਂਦਿਆਂ ਇੱਕ ਰੈਲੀ ਵਿੱਚ ਇਸਤੇਮਾਲ ਕੀਤਾ ਸੀ। ਇਸ ਘਟਨਾ ਵਿੱਚ ਕਈ ਲੋਕ ਮਾਰੇ ਗਏ ਸਨ।
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀ ਸਾਰਿਆਂ ਨੂੰ ਸੁਰੱਖਿਅਤ ਬਚਾਏ ਜਾਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ। ਉਪ ਰਾਸ਼ਟਰਪਤੀ ਸਕੱਤਰੇਤ ਨੇ ਧਨਖੜ ਦੇ ਹਵਾਲੇ ਨਾਲ ਇੱਕ ਟਵੀਟ ਵਿੱਚ ਕਿਹਾ, “ਗੁਜਰਾਤ ਦੇ ਮੋਰਬੀ ਵਿੱਚ ਵਾਪਰੀ ਦੁਖਦਾਈ ਘਟਨਾ ਬਾਰੇ ਸੁਣ ਕੇ ਦੁਖੀ ਹਾਂ। ਮੈਂ ਸਾਰਿਆਂ ਦੇ ਸੁਰੱਖਿਅਤ ਬਚਾਅ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਲਈ ਪੀਐੱਮਐੱਨਆਰਐੱਫ (ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ) ਤੋਂ ਦੋ-ਦੋ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਮੁਤਾਬਕ ਮੋਦੀ ਨੇ ਘਟਨਾ ਬਾਰੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਹੋਰ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, ਰਾਹਤ ਅਤੇ ਬਚਾਅ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਰਾਸ਼ਟਰਪਤੀ ਮੁਰਮੂ ਨੇ ਟਵੀਟ ਕੀਤਾ, ''ਗੁਜਰਾਤ ਦੇ ਮੋਰਬੀ 'ਚ ਹੋਈ ਤ੍ਰਾਸਦੀ ਨੇ ਮੈਨੂੰ ਚਿੰਤਤ ਕਰ ਦਿੱਤਾ ਹੈ। ਮੇਰੀ ਸੰਵੇਦਨਾ ਅਤੇ ਪ੍ਰਾਰਥਨਾਵਾਂ ਪ੍ਰਭਾਵਿਤ ਲੋਕਾਂ ਦੇ ਨਾਲ ਹਨ। ਰਾਹਤ ਅਤੇ ਬਚਾਅ ਕਾਰਜ ਪੀੜਤਾਂ ਨੂੰ ਰਾਹਤ ਪਹੁੰਚਾਉਣਗੇ।” ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਗੁਜਰਾਤ ਤੋਂ ਬਹੁਤ ਦੁਖਦਾਈ ਖਬਰ ਆ ਰਹੀ ਹੈ। ਮੋਰਬੀ 'ਚ ਪੁਲ ਦੇ ਡਿੱਗਣ ਕਾਰਨ ਕਈ ਲੋਕਾਂ ਦੇ ਨਦੀ 'ਚ ਡਿੱਗਣ ਦੀ ਖਬਰ ਹੈ। ਮੈਂ ਪ੍ਰਮਾਤਮਾ ਅੱਗੇ ਉਨ੍ਹਾਂ ਦੀ ਜ਼ਿੰਦਗੀ ਅਤੇ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ।”
ਗੁਜਰਾਤ ਦੇ ਮੋਰਬੀ ਕਸਬੇ ਵਿੱਚ ਐਤਵਾਰ ਸ਼ਾਮ ਨੂੰ ਮਾਚੂ ਨਦੀ ਉੱਤੇ ਬਣਾ ਪੁਲ ਟੁੱਟਣ ਕਾਰਨ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ। ਇਹ ਪੁਲ ਕਰੀਬ ਇੱਕ ਸਦੀ ਪੁਰਾਣਾ ਸੀ ਅਤੇ ਹਾਲ ਹੀ ਵਿੱਚ ਮੁਰੰਮਤ ਤੋਂ ਬਾਅਦ ਇਸਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਮੁਰੰਮਤ ਤੋਂ ਬਾਅਦ ਹਾਲ ਹੀ 'ਚ ਲੋਕਾਂ ਲਈ ਖੋਲ੍ਹੇ ਗਏ ਪੁਲ 'ਤੇ ਲੋਕਾਂ ਦੀ ਭੀੜ ਸੀ। ਉਨ੍ਹਾਂ ਦੱਸਿਆ ਕਿ ਸ਼ਾਮ ਕਰੀਬ 6.30 ਵਜੇ ਪੁਲ ਟੁੱਟ ਗਿਆ।
ਗੁਜਰਾਤ ਦੇ ਮੰਤਰੀ ਬ੍ਰਿਜੇਸ਼ ਮੇਰਜਾ ਨੇ ਕਿਹਾ, ''ਹਾਦਸੇ 'ਚ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ।'' ਗਵਾਹਾਂ ਨੇ ਦੱਸਿਆ ਕਿ ਬ੍ਰਿਟਿਸ਼ ਕਾਲ ਦੇ 'ਲਟਕਦੇ ਪੁਲ' 'ਤੇ ਕਈ ਔਰਤਾਂ ਅਤੇ ਬੱਚੇ ਸਨ, ਜਦੋਂ ਇਹ ਡਿੱਗਿਆ। ਇਸ ਕਾਰਨ ਲੋਕ ਹੇਠਾਂ ਪਾਣੀ ਵਿੱਚ ਡਿੱਗ ਗਏ।
ਇਸ ਘਟਨਾ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਸੁਰਜੇਵਾਲਾ ਨੇ ਟਵੀਟਸ ਦੀ ਲੜੀ 'ਚ ਕਿਹਾ, ''ਮੋਰਬੀ ਪੁਲ ਹਾਦਸੇ 'ਚ ਅਣਗਿਣਤ ਜਾਨਾਂ ਗਵਾਉਣ ਦੀ ਦਰਦਨਾਕ ਖਬਰ ਨੇ ਪੂਰੇ ਦੇਸ਼ ਦਾ ਦਿਲ ਦਹਿਲਾ ਦਿੱਤਾ ਹੈ। ਸਾਰੇ ਦੁਖੀ ਪਰਿਵਾਰਾਂ ਨਾਲ ਹਮਦਰਦੀ। ਇਹ ਕੋਈ ਕੁਦਰਤੀ ਦੁਰਘਟਨਾ ਨਹੀਂ ਹੈ, ਇਹ ਮਨੁੱਖ ਦੁਆਰਾ ਬਣਾਈ ਗਈ ਤ੍ਰਾਸਦੀ ਹੈ। ਗੁਜਰਾਤ ਦੀ ਭਾਜਪਾ ਸਰਕਾਰ ਇਸ ਘਿਨਾਉਣੇ ਅਪਰਾਧ ਲਈ ਸਿੱਧੇ ਤੌਰ 'ਤੇ ਦੋਸ਼ੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, ਗੁਜਰਾਤ ਦੇ ਮੋਰਬੀ ਤੋਂ ਦੁਖਦਾਈ ਜਾਣਕਾਰੀ ਆ ਰਹੀ ਹੈ... ਵੱਡਾ ਹਾਦਸਾ ਵਾਪਰਿਆ ਹੈ ਅਤੇ ਕਈ ਲੋਕਾਂ ਦੇ ਦਰਿਆ ਵਿੱਚ ਡਿੱਗਣ ਦੀ ਖਬਰ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਭਾਜਪਾ ਦੇ ਸੂਬਾ ਪ੍ਰਧਾਨ ਵੀ.ਡੀ. ਅਤੇ ਕਾਂਗਰਸ ਪ੍ਰਧਾਨ ਕਮਲਨਾਥ ਨੇ ਵੀ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।