Holiday Special: ਇਨ੍ਹਾਂ ਸੂਬਿਆਂ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਇਸ ਕਾਰਨ ਪ੍ਰਭਾਵਿਤ ਹੋਏਗਾ ਕੰਮ? ਜਾਣੋ ਵਜ੍ਹਾ...
Wednesday Holiday: ਜੇਕਰ ਤੁਸੀ ਬੈਂਕ ਨਾਲ ਸਬੰਧਤ ਕੋਈ ਵੀ ਅਹਿਮ ਕੰਮ ਨਿਪਟਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।

Wednesday Holiday
1/4
ਜਾਣੋ ਕਿਉਂ ਬੰਦ ਰਹਿਣਗੇ ਬੈਂਕ? ਦੱਸ ਦੇਈਏ ਕਿ ਅੱਜ ਮੰਗਲਵਾਰ, 14 ਅਪ੍ਰੈਲ ਨੂੰ ਡਾ. ਬਾਬਾ ਸਾਹਿਬ ਅੰਬੇਡਕਰ ਜਯੰਤੀ ਅਤੇ ਵਿਸਾਖੀ ਵਰਗੇ ਤਿਉਹਾਰਾਂ ਕਾਰਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੈਂਕ ਬੰਦ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਬੈਂਕਾਂ ਦੀਆਂ ਛੁੱਟੀਆਂ ਦਾ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੋ ਰਿਹਾ, ਭਲਕੇ ਬੁੱਧਵਾਰ 15 ਅਪ੍ਰੈਲ ਨੂੰ ਵੀ ਕਈ ਰਾਜਾਂ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ। ਭਾਰਤੀ ਰਿਜ਼ਰਵ ਬੈਂਕ (RBI) ਦੀ ਸੂਚੀ ਅਨੁਸਾਰ, 15 ਅਪ੍ਰੈਲ ਨੂੰ ਵੱਖ-ਵੱਖ ਰਾਜਾਂ ਵਿੱਚ ਸਥਾਨਕ ਤਿਉਹਾਰਾਂ ਅਤੇ ਨਵੇਂ ਸਾਲ ਦੇ ਜਸ਼ਨਾਂ ਕਾਰਨ ਬੈਂਕਾਂ ਵਿੱਚ ਕੰਮਕਾਜ ਨਹੀਂ ਹੋਵੇਗਾ। ਇਸ ਦਿਨ ਹਿਮਾਚਲ ਦਿਵਸ, ਬੰਗਾਲੀ ਨਵਾਂ ਸਾਲ (ਪੋਇਲਾ ਬੋਇਸ਼ਾਖ), ਬੋਹਾਗ ਬਿਹੂ ਅਤੇ ਵਿਸ਼ੂ ਵਰਗੇ ਤਿਉਹਾਰ ਮਨਾਏ ਜਾਣਗੇ। ਕੱਲ੍ਹ ਬੁੱਧਵਾਰ, 15 ਅਪ੍ਰੈਲ ਨੂੰ ਮੁੱਖ ਤੌਰ 'ਤੇ ਹੇਠ ਲਿਖੇ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ:
2/4
ਹਿਮਾਚਲ ਪ੍ਰਦੇਸ਼ (ਹਿਮਾਚਲ ਦਿਵਸ) ਪੱਛਮੀ ਬੰਗਾਲ (ਬੰਗਾਲੀ ਨਵਾਂ ਸਾਲ) ਅਸਾਮ (ਬੋਹਾਗ ਬਿਹੂ) ਕੇਰਲ (ਵਿਸ਼ੂ) ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼
3/4
ਅਪ੍ਰੈਲ ਮਹੀਨੇ ਹੋਰ ਆਉਣ ਵਾਲੀਆਂ ਛੁੱਟੀਆਂ ਸਰੋਤਾਂ ਅਨੁਸਾਰ ਅਪ੍ਰੈਲ ਦੇ ਬਾਕੀ ਦਿਨਾਂ ਵਿੱਚ ਵੀ ਕੁਝ ਖੇਤਰੀ ਛੁੱਟੀਆਂ ਰਹਿਣਗੀਆਂ: 16 ਅਪ੍ਰੈਲ: ਬਿਹੂ ਕਾਰਨ ਅਸਾਮ ਵਿੱਚ ਬੈਂਕ ਬੰਦ ਰਹਿਣਗੇ। 20 ਅਪ੍ਰੈਲ: ਕਰਨਾਟਕ ਵਿੱਚ ਬਸਵ ਜਯੰਤੀ ਅਤੇ ਅਕਸ਼ੈ ਤ੍ਰਿਤੀਆ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ। 21 ਅਪ੍ਰੈਲ: ਗਰੀਆ ਪੂਜਾ ਕਾਰਨ ਤ੍ਰਿਪੁਰਾ ਵਿੱਚ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ।
4/4
ਗਾਹਕਾਂ ਲਈ ਖਾਸ ਸਲਾਹ ਬੈਂਕਾਂ ਦੀਆਂ ਇਨ੍ਹਾਂ ਛੁੱਟੀਆਂ ਕਾਰਨ ਚੈੱਕ ਕਲੀਅਰੈਂਸ, ਡਰਾਫਟ ਅਤੇ ਕੈਸ਼ ਜਮ੍ਹਾਂ ਕਰਵਾਉਣ ਵਰਗੇ ਕੰਮ ਪ੍ਰਭਾਵਿਤ ਹੋ ਸਕਦੇ ਹਨ। ਹਾਲਾਂਕਿ, ਆਨਲਾਈਨ ਬੈਂਕਿੰਗ ਅਤੇ ATM ਸੇਵਾਵਾਂ ਚਾਲੂ ਰਹਿਣਗੀਆਂ। ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੈਂਕ ਨਾਲ ਸਬੰਧਤ ਕੰਮਾਂ ਦੀ ਯੋਜਨਾ ਆਪਣੇ ਰਾਜ ਦੀਆਂ ਛੁੱਟੀਆਂ ਦੀ ਸੂਚੀ ਦੇਖ ਕੇ ਹੀ ਬਣਾਉਣ।
Published at : 14 Apr 2026 01:46 PM (IST)