Independence Day 2022: ਸੁਤੰਤਰਤਾ ਦਿਵਸ ਦੇ ਜਸ਼ਨਾਂ ਲਈ ਤਿਆਰ ਹੋ ਰਹੀ ਹੈ ਰਾਜਧਾਨੀ ਦਿੱਲੀ , ਦੇਖੋ ਤਸਵੀਰਾਂ
ਸੋਮਵਾਰ ਨੂੰ ਦੇਸ਼ 'ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ ਜਾਵੇਗੀ। ਇਸ ਕਾਰਨ ਜਿੱਥੇ ਪੂਰੇ ਦੇਸ਼ 'ਚ ਤਿਉਹਾਰ ਦਾ ਮਾਹੌਲ ਹੈ, ਉੱਥੇ ਹੀ ਰਾਜਧਾਨੀ ਦਿੱਲੀ ਇਕ ਅਦੁੱਤੀ ਕਿਲੇ 'ਚ ਤਬਦੀਲ ਹੋ ਗਈ ਹੈ।
Download ABP Live App and Watch All Latest Videos
View In Appਦੇਸ਼ ਸੋਮਵਾਰ ਨੂੰ 75ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇਹ ਸੁਤੰਤਰਤਾ ਦਿਵਸ ਕਈ ਮਾਇਨਿਆਂ ਨਾਲ ਮਹੱਤਵਪੂਰਨ ਹੈ।
ਦੇਸ਼ ਸੋਮਵਾਰ ਨੂੰ ਆਜ਼ਾਦੀ ਦੇ 75 ਸਾਲ ਪੂਰੇ ਕਰ ਰਿਹਾ ਹੈ ਅਤੇ ਪੂਰਾ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਅਜਿਹੇ 'ਚ ਰਾਜਧਾਨੀ ਦਿੱਲੀ 'ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਲਾਲ ਕਿਲ੍ਹੇ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਲਈ ਸੁਰੱਖਿਆ ਬਲਾਂ ਨੇ ਰਿਹਰਸਲ ਕੀਤੀ।
ਲਾਲ ਕਿਲੇ ਦੇ ਆਲੇ-ਦੁਆਲੇ 10,000 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ। ਇੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ।
ਲਾਲ ਕਿਲ੍ਹੇ 'ਤੇ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਇਤਿਹਾਸਕ ਕਿਲ੍ਹੇ ਦੀ ਸੁਰੱਖਿਆ ਲਈ ਸੁਰੱਖਿਆ ਬਲ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਇੱਥੇ ਕਰੀਬ ਸੱਤ ਹਜ਼ਾਰ ਲੋਕ ਪ੍ਰੋਗਰਾਮ ਲਈ ਇਕੱਠੇ ਹੋਣਗੇ।
ਸੁਰੱਖਿਆ ਬਲਾਂ ਨੇ ਲਾਲ ਕਿਲ੍ਹੇ ਨੂੰ ਇੱਕ ਅਦੁੱਤੀ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਹੈ।
ਇਸ ਦੌਰਾਨ ਇੱਥੇ ਐੱਸਪੀਜੀ ਦੇ ਜਵਾਨ ਸੁਤੰਤਰਤਾ ਦਿਵਸ ਸਮਾਰੋਹ ਤੋਂ ਪਹਿਲਾਂ ਸੁਰੱਖਿਆ ਰਿਹਰਸਲ ਕਰਦੇ ਦੇਖੇ ਗਏ।
ਇਸ ਸੁਰੱਖਿਆ ਰਿਹਰਸਲ ਦੌਰਾਨ ਐਸਪੀਜੀ ਦੇ ਜਵਾਨਾਂ ਨੇ ਐਮਰਜੈਂਸੀ ਦੀ ਸਥਿਤੀ ਵਿੱਚ ਵੀਆਈਪੀ ਇਵੈਕੁਏਸ਼ਨ ਲਈ ਵੀ ਤਿਆਰੀਆਂ ਕੀਤੀਆਂ।
ਇਸ ਦੌਰਾਨ ਉਸਨੇ ਸ਼ਾਨਦਾਰ ਪ੍ਰੋਫੈਸ਼ਨਲ ਯੋਗਤਾਵਾਂ ਦਾ ਪ੍ਰਦਰਸ਼ਨ ਕੀਤਾ।
ਆਜ਼ਾਦੀ ਦੇ 75ਵੇਂ ਦਿਹਾੜੇ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਤਿਆਰ ਕੀਤੇ ਗਏ ਹਨ।