G20 Summit 2023: G-20 ਸੰਮੇਲਨ ਦੀ ਹੋਈ ਸ਼ੁਰੂਆਤ, ਪੀਐਮ ਮੋਦੀ ਨੇ ਸੰਮੇਲਨ 'ਚ ਪਹੁੰਚੇ ਆਗੂਆਂ ਦਾ ਇਦਾਂ ਕੀਤਾ ਸਵਾਗਤ, ਵੇਖੋ ਤਸਵੀਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਮੰਡਪਮ ਵਿੱਚ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਅਤੇ ਪੀਐਮ ਮੋਦੀ ਮੁਸਕਰਾਉਂਦੇ ਹੋਏ ਅਤੇ ਸ਼ਬਦਾਂ ਦਾ ਆਦਾਨ-ਪ੍ਰਦਾਨ ਕਰਦੇ ਨਜ਼ਰ ਆਏ।
Download ABP Live App and Watch All Latest Videos
View In Appਇਸੇ ਤਰ੍ਹਾਂ ਪੀਐਮ ਮੋਦੀ ਨੇ ਭਾਰਤ ਮੰਡਪਮ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਮੋਦੀ ਭਾਰਤ ਮੰਡਪਮ ਵਿੱਚ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਯਦ ਅਲ ਨਾਹਯਾਨ ਦਾ ਸਵਾਗਤ ਕਰਦੇ ਹੋਏ।
ਪ੍ਰਧਾਨ ਮੰਤਰੀ ਮੋਦੀ ਭਾਰਤ ਮੰਡਪਮ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦਾ ਸਵਾਗਤ ਕਰਦੇ ਹੋਏ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਪੀਐਮ ਮੋਦੀ ਗੱਲਬਾਤ ਕਰਦੇ ਨਜ਼ਰ ਆਏ।
ਪੀਐਮ ਮੋਦੀ ਨੇ ਰਿਸ਼ੀ ਸੁਨਕ ਨੂੰ ਜੱਫੀ ਪਾਈ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਜੀ-20 ਸੰਮੇਲਨ ਲਈ ਨਵੀਂ ਦਿੱਲੀ ਦੀ ਆਪਣੀ ਯਾਤਰਾ ਨੂੰ ਬਹੁਤ ਖਾਸ ਦੱਸਿਆ ਹੈ।
ਭਾਰਤ ਮੰਡਪਮ ਵਿੱਚ ਪ੍ਰਧਾਨ ਮੰਤਰੀ ਮੋਦੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦਾ ਸਵਾਗਤ ਕਰਦੇ ਹੋਏ।
ਭਾਰਤ ਮੰਡਪਮ ਵਿੱਚ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਨੇਤਾਵਾਂ ਦਾ ਸੁਆਗਤ ਕੀਤਾ, ਉਸ ਦੇ ਪਿੱਛੇ ਸੂਰਜ ਮੰਦਿਰ ਦੇ ਕੋਨਾਰਕ ਚੱਕਰ ਦੀ ਪ੍ਰਤੀਕ੍ਰਿਤੀ ਬਣੀ ਹੋਈ ਸੀ। ਪੀਐਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੂੰ ਕੋਨਾਰਕ ਚੱਕਰ ਦਾ ਮਹੱਤਵ ਦੱਸਿਆ।
ਪੀਐਮ ਮੋਦੀ ਨੇ ਅਫਰੀਕੀ ਸੰਘ (AU) ਦੇ ਮੁਖੀ ਅਜਾਲੀ ਅਸੌਮਾਨੀ ਨੂੰ ਜੱਫੀ ਪਾਈ ਅਤੇ ਰਾਸ਼ਟਰ ਸਮੂਹ ਨੂੰ ਜੀ-20 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਦੌਰਾਨ ਅਜਾਲੀ ਅਸੌਮਾਨੀ ਨੇ ਪੀਐਮ ਮੋਦੀ ਨੂੰ ਗਲੇ ਲਗਾਇਆ।