Railway Rules: ਰੇਲਵੇ ਰਿਜ਼ਰਵੇਸ਼ਨ ਤੋਂ ਬਾਅਦ ਬੋਰਡਿੰਗ ਸਟੇਸ਼ਨ ਕਰਨਾ ਚਾਹੁੰਦੇ ਹੋ ਬਦਲੀ ਤਾਂ ਕਰੋ ਇਹ ਕੰਮ, ਜਾਣੋ ਆਸਾਨ ਤਰੀਕਾ
Indian Railway Rules: ਕਈ ਵਾਰ ਰਿਜ਼ਰਵੇਸ਼ਨ ਕਰਨ ਤੋਂ ਬਾਅਦ ਯਾਤਰੀਆਂ ਦੇ ਪਲਾਨ 'ਚ ਕੁਝ ਬਦਲਾਅ ਹੋ ਜਾਂਦਾ ਹੈ। ਅਜਿਹੇ 'ਚ ਕਨਫਰਮ ਟਿਕਟ ਹੋਣ 'ਤੇ ਬਾਅਦ ਵੀ ਰੇਲਵੇ ਕਿਸੇ ਹੋਰ ਸਟੇਸ਼ਨ ਤੋਂ ਟਰੇਨ 'ਚ ਚੜ੍ਹਨ ਦੀ ਸਹੂਲਤ ਦਿੰਦਾ ਹੈ।
Download ABP Live App and Watch All Latest Videos
View In Appਤੁਸੀਂ ਘਰ ਬੈਠਿਆਂ ਹੀ ਆਪਣਾ ਬੋਰਡਿੰਗ ਸਟੇਸ਼ਨ ਬਦਲ ਸਕਦੇ ਹੋ। ਬੋਰਡਿੰਗ ਸਟੇਸ਼ਨ ਬਦਲਣ ਕਾਰਨ ਯਾਤਰੀ ਦੀ ਟਿਕਟ ਰੱਦ ਨਹੀਂ ਹੁੰਦੀ ਹੈ, ਨਾ ਹੀ ਰੇਲਵੇ ਤੁਹਾਡੇ ਤੋਂ ਜੁਰਮਾਨਾ ਵਸੂਲ ਸਕਦਾ ਹੈ।
ਨਿਯਮਾਂ ਦੇ ਮੁਤਾਬਕ, ਤੁਸੀਂ ਆਪਣੀ ਯਾਤਰਾ ਤੋਂ 24 ਘੰਟੇ ਪਹਿਲਾਂ ਬੋਰਡਿੰਗ ਸਟੇਸ਼ਨ ਬਦਲ ਸਕਦੇ ਹੋ।
ਅਜਿਹਾ ਕਰਨ ਲਈ, ਸਭ ਤੋਂ ਪਹਿਲਾਂ IRCTC ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ। ਇਸ ਤੋਂ ਬਾਅਦ ਤੁਸੀਂ ਟਿਕਟ ਹਿਸਟਰੀ ਬੁਕਿੰਗ 'ਤੇ ਜਾਓ।
ਇੱਥੇ ਤੁਹਾਨੂੰ change boarding point ਦਾ ਵਿਕਲਪ ਨਜ਼ਰ ਆਵੇਗਾ। ਇਸ ਨੂੰ ਚੁਣੋ।
ਇਸ ਤੋਂ ਬਾਅਦ, ਆਪਣਾ ਨਵਾਂ ਬੋਰਡਿੰਗ ਸਟੇਸ਼ਨ ਚੁਣੋ ਅਤੇ ਫਿਰ Confirmation ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੇ ਮੋਬਾਈਲ 'ਤੇ ਬੋਰਡਿੰਗ ਸਟੇਸ਼ਨ ਬਦਲਣ ਦਾ ਮੈਸੇਜ ਆ ਜਾਵੇਗਾ।