Kedarnath: ਬਾਬਾ ਕੇਦਾਰਨਾਥ ਦੇ ਦਰਬਾਰ 'ਚ ਪਹੁੰਚੇ ਕ੍ਰਿਕਟਰ ਰਿਸ਼ਭ ਪੰਤ, ਕੀਤੀ ਪੂਜਾ, ਵੇਖੋ ਸ਼ਾਨਦਾਰ ਤਸਵੀਰਾਂ

Kedarnath Yatra 2023: ਉੱਤਰਾਖੰਡ ਚ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਇਸ ਯਾਤਰਾ ਦੇ ਸੀਜ਼ਨ ਚ ਕ੍ਰਿਕਟਰ ਰਿਸ਼ਭ ਪੰਤ ਵੀ ਕੇਦਾਰਨਾਥ ਦੀ ਯਾਤਰਾ ਤੇ ਆਏ। ਉਨ੍ਹਾਂ ਨੇ ਧਾਮ ਵਿੱਚ ਅਰਦਾਸ ਕੀਤੀ।

Rishabh Pant

1/7
ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਅਤੇ ਵਿਕਟਕੀਪਰ ਰਿਸ਼ਭ ਪੰਤ ਦਾ ਬਦਰੀ ਕੇਦਾਰ ਮੰਦਰ ਕਮੇਟੀ ਅਤੇ ਤੀਰਥ ਪੁਰੋਹਿਤ ਸੁਸਾਇਟੀ ਵੱਲੋਂ ਸਵਾਗਤ ਕੀਤਾ ਗਿਆ।
2/7
ਕ੍ਰਿਕਟਰ ਪੰਤ ਦਾ ਹੈਲੀਪੈਡ 'ਤੇ ਸ਼ਰਧਾਲੂਆਂ, ਪੁਜਾਰੀਆਂ ਅਤੇ ਮੰਦਰ ਕਮੇਟੀ ਦੇ ਕਰਮਚਾਰੀਆਂ ਨੇ ਸਵਾਗਤ ਕੀਤਾ।
3/7
ਕੇਦਾਰਨਾਥ ਧਾਮ ਪਹੁੰਚ ਕੇ ਪੰਤ ਨੇ ਕਰੀਬ ਅੱਧਾ ਘੰਟਾ ਬਾਬਾ ਕੇਦਾਰ ਦੀ ਪੂਜਾ ਕੀਤੀ।
4/7
ਇਸ ਦੌਰਾਨ ਨੌਜਵਾਨ ਬੱਲੇਬਾਜ਼ ਨੂੰ ਦੇਖਣ ਲਈ ਭਾਰੀ ਭੀੜ ਇਕੱਠੀ ਹੋ ਗਈ।
5/7
ਮੰਦਰ ਕਮੇਟੀ ਨੇ ਪੰਤ ਨੂੰ ਭਗਵਾਨ ਕੇਦਾਰਨਾਥ ਦਾ ਪ੍ਰਸ਼ਾਦ ਦਿੱਤਾ।
6/7
ਦੱਸ ਦੇਈਏ ਕਿ ਯਾਤਰਾ ਦੇ ਇਸ ਸੀਜ਼ਨ ਵਿੱਚ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਹੁੰਦੀ ਹੈ। ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।
7/7
ਉਮੀਦ ਹੈ ਕਿ ਕੇਦਾਰਨਾਥ ਯਾਤਰਾ 'ਚ ਸ਼ਰਧਾਲੂਆਂ ਦੀ ਗਿਣਤੀ ਦਾ ਰਿਕਾਰਡ ਟੁੱਟ ਜਾਵੇਗਾ। ਹੁਣ ਤੱਕ 14 ਲੱਖ 50 ਹਜ਼ਾਰ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰ ਚੁੱਕੇ ਹਨ।
Sponsored Links by Taboola