Fodder Scam: ਚਾਰਾ ਘੁਟਾਲਾ ਮਾਮਲੇ 'ਚ Lalu Prasad Yadav ਨੂੰ 5 ਸਾਲਾਂ ਦੀ ਸਜ਼ਾ, 60 ਲੱਖ ਰੁਪਏ ਦਾ ਜੁਰਮਾਨਾ
Fodder Scam: ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲਾ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। ਦੱਸ ਦੇਈਏ ਕਿ ਸੀਬੀਆਈ ਕੋਰਟ ਨੇ ਲਾਲੂ ਪ੍ਰਸਾਦ ਯਾਦਵ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ ਤੇ ਨਾਲ ਹੀ ਲਾਲੂ ਯਾਦਵ 'ਤੇ 60 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਲਾਲੂ ਪ੍ਰਸਾਦ ਸਮੇਤ 38 ਹੋਰ ਦੋਸ਼ੀਆਂ ਨੂੰ 15 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਲਾਲੂ ਯਾਦਵ ਇਸ ਸਮੇਂ ਰਾਂਚੀ ਰਿਮਸ 'ਚ ਇਲਾਜ ਅਧੀਨ ਹਨ।
Download ABP Live App and Watch All Latest Videos
View In Appਵਿਸ਼ੇਸ਼ ਸੀਬੀਆਈ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਨੂੰ ਆਈਪੀਸੀ ਦੀ ਧਾਰਾ 409, 420, 467, 468, 471 ਦੇ ਨਾਲ-ਨਾਲ ਸਾਜ਼ਿਸ਼ ਨਾਲ ਸਬੰਧਤ ਧਾਰਾ 120ਬੀ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(2) ਤਹਿਤ ਦੋਸ਼ੀ ਠਹਿਰਾਇਆ ਹੈ।
ਇਸ ਮਾਮਲੇ ਵਿੱਚ ਸੀਬੀਆਈ ਨੇ ਕੁੱਲ 170 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ ਜਦਕਿ 26 ਸਤੰਬਰ 2005 ਨੂੰ 148 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਸਨ।
ਚਾਰਾ ਘੁਟਾਲੇ ਦੇ ਚਾਰ ਵੱਖ-ਵੱਖ ਮਾਮਲਿਆਂ 'ਚ 14 ਸਾਲ ਦੀ ਸਜ਼ਾ ਸੁਣਾਏ ਗਏ ਲਾਲੂ ਪ੍ਰਸਾਦ ਯਾਦਵ ਸਮੇਤ 99 ਲੋਕਾਂ ਦੇ ਖਿਲਾਫ ਅਦਾਲਤ ਨੇ 29 ਜਨਵਰੀ ਨੂੰ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਲਾਲੂ ਯਾਦਵ ਨੂੰ ਇਹ ਸਜ਼ਾ 1990-95 ਦਰਮਿਆਨ ਡੋਰਾਂਡਾ ਖਜ਼ਾਨੇ ਤੋਂ 139.35 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ 'ਚ ਮਿਲੀ ਹੈ ਜਿਸ 'ਚ 1996 'ਚ ਦਰਜ ਹੋਏ ਇਸ ਮਾਮਲੇ 'ਚ 170 ਲੋਕ ਦੋਸ਼ੀ ਸਨ।
ਜਿਸ ਵਿੱਚ 55 ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ ਤੇ ਸੱਤ ਮੁਲਜ਼ਮ ਸਰਕਾਰੀ ਗਵਾਹ ਬਣ ਚੁੱਕੇ ਹਨ। ਇਸ ਦੇ ਨਾਲ ਹੀ ਦੋ ਦੋਸ਼ੀਆਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਇਸ 5ਵੇਂ ਕੇਸ ਤੋਂ ਪਹਿਲਾਂ ਲਾਲੂ ਯਾਦਵ ਨੂੰ ਚਾਰ ਹੋਰ ਮਾਮਲਿਆਂ ਵਿੱਚ 14 ਸਾਲ ਦੀ ਸਜ਼ਾ ਹੋ ਚੁੱਕੀ ਹੈ।