Chandrayaan 3 vs Luna 25: ਚੰਦਰਯਾਨ-3 ਤੋਂ ਪਹਿਲਾਂ ਚੰਦ 'ਤੇ ਉਤਰੇਗਾ Luna 25, ਤਸਵੀਰਾਂ 'ਚ ਵੇਖੋਂ ਦੋਵਾਂ ਦੇ ਵਿਚਕਾਰ ਕਿੰਨੀ ਹੋਵੇਗੀ ਦੂਰੀ
ਚੰਦਰਯਾਨ-3 ਤੋਂ ਬਾਅਦ ਰੂਸ ਨੇ ਆਪਣਾ moon spacecraft ਲਾਂਚ (launch) ਕੀਤਾ ਹੈ। ਇਸ ਮਿਸ਼ਨ ਦਾ ਨਾਂ ਲੂਨਾ-25 ਹੈ। ਚੰਦਰਯਾਨ-3 ਦੇ ਲਗਭਗ ਇਕ ਮਹੀਨੇ ਬਾਅਦ, ਮਿਸ਼ਨ ਲੂਨਾ-25 ਲਾਂਚ ਕੀਤਾ ਗਿਆ ਸੀ ਅਤੇ ਇਹ ਸਭ ਤੋਂ ਪਹਿਲਾਂ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ।
Download ABP Live App and Watch All Latest Videos
View In Appਰੂਸ ਦਾ ਮਿਸ਼ਨ ਲੂਨਾ-25 ਇਸ ਮਹੀਨੇ 21 ਅਗਸਤ ਨੂੰ ਚੰਦਰਮਾ ਦੀ ਸਤ੍ਹਾ ਨੂੰ ਛੂਹ ਸਕਦਾ ਹੈ। ਜਦਕਿ ਭਾਰਤ ਦਾ ਚੰਦਰਯਾਨ ਮਿਸ਼ਨ-3 ਦੋ ਦਿਨ ਬਾਅਦ 23 ਅਗਸਤ ਨੂੰ ਚੰਦਰਮਾ 'ਤੇ ਪਹੁੰਚ ਸਕਦਾ ਹੈ।
ਚੰਦਰਯਾਨ-3 ਦੇ ਚੰਦਰਮਾ 'ਤੇ ਉਤਰਨ ਦਾ ਸਥਾਨ 69.63 ਦੱਖਣ, 32.32 ਪੂਰਬ ਹੈ। ਅਤੇ ਰੂਸੀ ਮਿਸ਼ਨ ਦੀ ਸਥਿਤੀ 69.5 ਦੱਖਣ 43.5 ਪੂਰਬ ਹੈ। ਚੰਦਰਯਾਨ-3 ਅਤੇ ਲੂਨਾ-25 ਵਿਚਕਾਰ ਦੂਰੀ ਜ਼ਿਆਦਾ ਨਹੀਂ ਹੋਵੇਗੀ।
ਭਾਰਤ ਅਤੇ ਰੂਸ ਦੋਵਾਂ ਦਾ moon spacecraft ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰੇਗਾ। ਸ਼ਨਮੁਗਾ ਸੁਬਰਾਮਨੀਅਨ ਨੇ ਦੱਸਿਆ ਹੈ ਕਿ ਚੰਦਰਮਾ 'ਤੇ ਚੰਦਰਯਾਨ-3 ਅਤੇ ਲੂਨਾ-25 ਵਿਚਕਾਰ ਦੂਰੀ 118 ਕਿਲੋਮੀਟਰ ਹੋਵੇਗੀ। ਸ਼ਨਮੁਗਾ ਸੁਬਰਾਮਣੀਅਨ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਚੰਦਰਯਾਨ-2 ਦੇ ਵਿਕਰਮ ਲੈਂਡਰ ਦੇ ਮਲਬੇ ਦਾ ਸਹੀ ਢੰਗ ਨਾਲ ਪਤਾ ਲਾਇਆ ਸੀ।
ਚੰਦਰਯਾਨ-3 ਮਿਸ਼ਨ ਲੂਨਾ-25 ਤੋਂ ਲੰਬਾ ਰਸਤਾ ਤੈਅ ਕਰ ਰਿਹਾ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਰੂਸੀ ਰਾਕੇਟ ਵੱਡਾ ਅਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਭਾਰਤ ਦਾ ਰਾਕੇਟ ਛੋਟਾ ਅਤੇ ਘੱਟ ਮਹਿੰਗਾ ਹੈ। ਚੰਦਰਯਾਨ-3 ਦਾ ਰਾਕੇਟ ਚੰਦਰਮਾ ਵੱਲ ਜਾਣ ਲਈ ਇੰਨੀ ਰਫ਼ਤਾਰ ਨਹੀਂ ਦੇ ਸਕਦਾ।
ਦੋਵਾਂ ਚੰਦਰਮਾ ਪੁਲਾੜ ਯਾਨਾਂ ਦੇ ਲੈਂਡਿੰਗ ਦਾ ਸਮਾਂ ਲਗਭਗ ਇੱਕੋ ਜਿਹਾ ਹੈ ਪਰ ਦੋਵਾਂ ਨੇ ਵੱਖ-ਵੱਖ ਥਾਵਾਂ 'ਤੇ ਉਤਰਨ ਦੀ ਯੋਜਨਾ ਬਣਾਈ ਹੈ। ਰੂਸੀ ਏਜੰਸੀ ਨੇ ਕਿਹਾ ਹੈ ਕਿ ਦੋਵਾਂ ਵਿਚਾਲੇ ਕੋਈ ਦਖਲ ਨਹੀਂ ਹੋਵੇਗਾ।
ਦੋਵੇਂ ਮਿਸ਼ਨਾਂ ਵਿੱਚ ਰੋਵਰ ਅਤੇ ਲੈਂਡਰ ਹਨ। ਚੰਦਰਯਾਨ 3 ਚੰਦਰਮਾ 'ਤੇ ਸਿਰਫ 14 ਦਿਨ ਕੰਮ ਕਰੇਗਾ। ਜਦਕਿ ਲੂਨਾ-25 ਇੱਕ ਸਾਲ ਤੱਕ ਚੰਦਰਮਾ 'ਤੇ ਖੋਜ ਕਰਦਾ ਰਹੇਗਾ। ਇਹ ਚੰਦਰਮਾ ਦੀ ਮਿੱਟੀ ਦੇ ਨਮੂਨੇ ਇਕੱਠੇ ਕਰੇਗਾ ਤੇ ਵਿਸ਼ਲੇਸ਼ਣ ਕਰੇਗਾ।