Monsoon Arrival: ਦਿੱਲੀ ਸਮੇਤ ਇਨ੍ਹਾਂ ਰਾਜਾਂ 'ਚ ਅਲਰਟ! ਜਾਣੋ ਕਿੱਥੇ- ਕਿੱਥੇ ਹੋਵੇਗੀ ਬਾਰਿਸ਼
ਮੌਸਮ ਵਿਭਾਗ ਨੇ ਕਿਹਾ ਕਿ ਗੋਆ, ਮੱਧ ਮਹਾਰਾਸ਼ਟਰ, ਮਰਾਠਵਾੜਾ ਅਤੇ ਉੱਤਰੀ ਅੰਦਰੂਨੀ ਕਰਨਾਟਕ ਵਿੱਚ ਮੰਗਲਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ।
Download ABP Live App and Watch All Latest Videos
View In Appਆਈਐਮਡੀ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿੱਚ 13 ਅਤੇ 14 ਜੂਨ ਨੂੰ ਭਾਰੀ ਬਾਰਿਸ਼ (64.5-115.5 ਮਿਲੀਮੀਟਰ) ਤੋਂ ਲੈ ਕੇ ਬਹੁਤ ਭਾਰੀ ਬਾਰਿਸ਼ (115.5-204.4 ਮਿਲੀਮੀਟਰ) ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ 11-14 ਜੂਨ 2024 ਦੌਰਾਨ ਆਸਾਮ ਅਤੇ ਮੇਘਾਲਿਆ ਵਿੱਚ ਭਾਰੀ ਬਾਰਿਸ਼ (64.5-115.5 ਮਿਲੀਮੀਟਰ) ਤੋਂਲੈ ਕੇ ਬਹੁਤ ਭਾਰੀ ਵਰਖਾ (115.5-204.4 ਮਿਲੀਮੀਟਰ) ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਕੇਰਲ ਵਿੱਚ 11 ਅਤੇ 12 ਜੂਨ ਨੂੰ ਭਾਰੀ ਮੀਂਹ (64.5-115.5 ਮਿਲੀਮੀਟਰ) ਤੋਂ ਲੈ ਕੇ ਬਹੁਤ ਭਾਰੀ ਬਾਰਸ਼ (115.5-204.4 ਮਿਲੀਮੀਟਰ) ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ 5 ਦਿਨਾਂ ਦੌਰਾਨ ਉੱਤਰ-ਪੱਛਮੀ ਅਤੇ ਪੂਰਬੀ ਭਾਰਤ ਵਿੱਚ ਹੀਟਵੇਵ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਅੱਜ ਝਾਰਖੰਡ ਦੇ ਕੁਝ ਸਥਾਨਾਂ 'ਤੇ, ਉੱਤਰਾਖੰਡ, ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਹੀਟਵੇਵ ਦੀ ਸੰਭਾਵਨਾ ਹੈ।