ਪਹਿਲੀ ਨਜ਼ਰੇ Omar Abdullah ਨੂੰ ਹੋਇਆ ਪਾਇਲ ਨਾਲ ਪਿਆਰ, 17 ਸਾਲ ਮਗਰੋਂ ਹੋਏ ਵੱਖ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਉਨ੍ਹਾਂ ਦੀ ਸਾਬਕਾ ਪਤਨੀ ਪਾਇਲ ਨਾਥ ਭਾਵੇਂ ਹੀ ਵਿਆਹ ਦੇ 17 ਸਾਲਾਂ ਬਾਅਦ ਇੱਕ ਦੂਜੇ ਤੋਂ ਵੱਖ ਹੋ ਗਏ ਹੋਣ ਪਰ ਉਨ੍ਹਾਂ ਦੀ ਇੱਕ ਖੂਬਸੂਰਤ ਲਵ ਸਟੋਰੀ ਸੀ। ਦਰਅਸਲ, ਇਹ ਦੋਵੇਂ ਪਹਿਲਾਂ ਇੱਕ ਦੂਜੇ ਵੱਲ ਆਕਰਸ਼ਿਤ ਹੋਏ, ਫਿਰ ਪਿਆਰ ਵਿੱਚ ਪੈ ਗਏ ਤੇ ਆਖਰਕਾਰ ਦੋਵਾਂ ਨੇ ਵਿਆਹ ਕਰਵਾ ਲਿਆ। ਆਓ ਅੱਜ ਜਾਣਦੇ ਹਾਂ ਕਿ ਉਮਰ ਤੇ ਪਾਇਲ ਨਾਥ ਦੀ ਪ੍ਰੇਮ ਕਹਾਣੀ ਕਿਵੇਂ ਤੇ ਕਿੱਥੋਂ ਸ਼ੁਰੂ ਹੋਈ।
Download ABP Live App and Watch All Latest Videos
View In Appਉਮਰ ਤੇ ਪਾਇਲ ਦੀ ਪ੍ਰੇਮ ਕਹਾਣੀ ਦਿੱਲੀ ਦੇ ਓਬਰਾਏ ਹੋਟਲ ਤੋਂ ਸ਼ੁਰੂ ਹੋਈ ਸੀ। ਦਰਅਸਲ ਉਮਰ ਇੱਥੇ ਹੋਟਲ ਗਰੁੱਪ ਦਾ ਮਾਰਕੀਟਿੰਗ ਐਗਜ਼ੀਕਿਊਟਿਵ ਸੀ ਤੇ ਪਾਇਲ ਨਾਥ ਵੀ ਇੱਥੇ ਕੰਮ ਕਰਦੀ ਸੀ। ਇਸ ਦੌਰਾਨ ਦੋਵਾਂ ਦੀਆਂ ਅੱਖਾਂ ਚਾਰ ਹੋ ਗਈਆਂ। ਪਾਇਲ ਦੇ ਪਿਤਾ ਮੇਜਰ ਜਨਰਲ ਰਾਮਨਾਥ ਫੌਜ ਤੋਂ ਸੇਵਾਮੁਕਤ ਹਨ। ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਪੁੱਤਰ ਹਨ। ਉਮਰ ਤੇ ਪਾਇਲ ਨੇ 1994 ਵਿੱਚ ਧਰਮਾਂ ਤੋਂ ਉਪਰ ਉੱਠ ਕੇ ਵਿਆਹ ਕਰਵਾ ਲਿਆ ਸੀ।
ਉਮਰ ਤੇ ਪਾਇਲ ਦੇ ਦੋ ਪੁੱਤਰ ਜ਼ਾਹਿਰ ਅਤੇ ਜ਼ਮੀਰ ਹਨ। ਇਸ ਦੇ ਨਾਲ ਹੀ ਉਮਰ ਅਬਦੁੱਲਾ ਤੇ ਪਾਇਲ ਵਿਆਹ ਦੇ 17 ਸਾਲ ਬਾਅਦ ਇੱਕ ਦੂਜੇ ਤੋਂ ਵੱਖ ਹੋ ਗਏ।
ਪਾਇਲ ਹੁਣ ਦਿੱਲੀ ਵਿੱਚ ਆਪਣਾ ਟਰਾਂਸਪੋਰਟ ਕਾਰੋਬਾਰ ਦੇਖਦੀ ਹੈ।
ਇਸ ਦੇ ਨਾਲ ਹੀ ਉਮਰ ਐਕਟਿਵ ਪੌਲੇਟਿਕਸ 'ਚ ਹਨ।