Pakistani Currency : ਪਾਕਿਸਤਾਨੀਆਂ ਨੂੰ ਆਪਣੇ ਰੁਪਏ ‘ਤੇ ਨਹੀਂ ਭਰੋਸਾ! ਖ਼ਰੀਦ ਰਹੇ ਡਾਲਰ ਤੇ ਸੋਨਾ...
ਇਸ ਸਮੇਂ ਪਾਕਿਸਤਾਨ ਆਰਥਿਕ ਸੰਕਟ ਦੇ ਚੌਤਰਫਾ ਹਮਲੇ ਦਾ ਸਾਹਮਣਾ ਕਰ ਰਿਹਾ ਹੈ। ਇੱਕ ਪਾਸੇ ਜਿੱਥੇ ਮਹਿੰਗਾਈ ਨੇ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਇਸ ਦਾ ਵਿਦੇਸ਼ੀ ਕਰਜ਼ਾ 100 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ। ਇਸ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ 4 ਬਿਲੀਅਨ ਡਾਲਰ ਤੋਂ ਘੱਟ ਹੋ ਗਿਆ ਹੈ। ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ ਬਹੁਤ ਘੱਟ ਰਹੀ ਹੈ।
Download ABP Live App and Watch All Latest Videos
View In Appਹੁਣ ਇੱਕ ਅਮਰੀਕੀ ਡਾਲਰ ਦੇ ਬਰਾਬਰ 287.57 ਪਾਕਿਸਤਾਨੀ ਰੁਪਏ ਲੱਗਣਗੇ। ਪਾਕਿਸਤਾਨ 'ਚ ਮਹਿੰਗਾਈ ਦੀ ਉੱਚੀ ਦਰ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਭਰੋਸੇਯੋਗਤਾ ਕਾਰਨ ਪਾਕਿਸਤਾਨੀ ਲੋਕਾਂ ਦਾ ਆਪਣੀ ਕਰੰਸੀ ਤੋਂ ਵਿਸ਼ਵਾਸ ਉੱਠ ਗਿਆ ਹੈ। ਇਸ ਲਈ, ਜਿਨ੍ਹਾਂ ਲੋਕਾਂ ਕੋਲ ਪੈਸਾ ਹੈ, ਉਹ ਤੇਜ਼ੀ ਨਾਲ ਸੋਨਾ ਅਤੇ ਅਮਰੀਕੀ ਡਾਲਰ ਖਰੀਦ ਰਹੇ ਹਨ।
ਅਮਰੀਕੀ ਡਾਲਰ ਤੋਂ ਇਲਾਵਾ ਯੂਰੋ ਅਤੇ ਬ੍ਰਿਟਿਸ਼ ਪੌਂਡ ਵੀ ਪਾਕਿਸਤਾਨੀ ਰੁਪਏ 'ਤੇ ਭਾਰੀ ਪੈ ਰਹੇ ਹਨ। ਪਾਕਿਸਤਾਨ ਦੀ ਕਰੰਸੀ ਨਾ ਸਿਰਫ ਡਾਲਰ, ਪੌਂਡ ਜਾਂ ਯੂਰੋ ਦੇ ਮੁਕਾਬਲੇ ਡਿੱਗ ਰਹੀ ਹੈ, ਸਗੋਂ ਹੁਣ ਏਸ਼ੀਆ ਦੇ ਕਈ ਦੇਸ਼ ਵੀ ਅਜਿਹੇ ਹਨ, ਜਿਨ੍ਹਾਂ ਦੇ ਮੁਕਾਬਲੇ ਪਾਕਿਸਤਾਨ ਦੀ ਕਰੰਸੀ ਕਮਜ਼ੋਰ ਹੋ ਗਈ ਹੈ।
ਜੇਕਰ ਅਸੀਂ ਭਾਰਤੀ ਰੁਪਏ ਨਾਲ ਪਾਕਿਸਤਾਨੀ ਰੁਪਏ ਦੀ ਤੁਲਨਾ ਕਰੀਏ ਤਾਂ 1 ਭਾਰਤੀ ਰੁਪਏ ਲਈ 3.48 ਪਾਕਿਸਤਾਨੀ ਰੁਪਏ ਰੱਖਣੇ ਪੈਣਗੇ। ਯਾਨੀ ਭਾਰਤੀ ਰੁਪਿਆ ਪਾਕਿਸਤਾਨੀ ਰੁਪਏ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਮਜ਼ਬੂਤ ਹੈ।
ਨੇਪਾਲੀ ਰੁਪਏ ਦਾ ਵਜ਼ਨ ਪਾਕਿਸਤਾਨੀ ਰੁਪਏ ਨਾਲੋਂ ਦੁੱਗਣਾ ਹੈ, ਜਿਸ ਦਾ ਮਤਲਬ ਹੈ ਕਿ ਹੁਣ ਪਾਕਿਸਤਾਨ ਨੂੰ ਇੱਕ ਨੇਪਾਲੀ ਰੁਪਏ ਦੇ ਬਰਾਬਰ ਕਰਨ ਲਈ 2.17 ਰੁਪਏ ਦੇਣੇ ਪੈਣਗੇ।
ਭੂਟਾਨ ਜੋ ਕਿ ਦੁਨੀਆ ਦੇ ਗਰੀਬ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ..ਅੱਜ ਇਸਦੀ ਕਰੰਸੀ ਵੀ ਪਾਕਿਸਤਾਨੀ ਕਰੰਸੀ ਨਾਲੋਂ ਬਿਹਤਰ ਹੈ। 1 ਭੂਟਾਨੀ ਨਗਲਟ੍ਰਮ 3.47 ਪਾਕਿਸਤਾਨੀ ਰੁਪਏ ਦੇ ਬਰਾਬਰ ਹੈ।
ਸਾਲ 1971 ਵਿੱਚ ਪਾਕਿਸਤਾਨ ਤੋਂ ਵੱਖ ਹੋ ਕੇ ਨਵਾਂ ਦੇਸ਼ ਬਣਿਆ ਬੰਗਲਾਦੇਸ਼ ਅੱਜ ਪਾਕਿਸਤਾਨ ਨਾਲੋਂ ਵੱਧ ਤਰੱਕੀ ਕਰ ਰਿਹਾ ਹੈ। ਬੰਗਲਾਦੇਸ਼ੀ ਕਰੰਸੀ ਵੀ ਪਾਕਿਸਤਾਨੀ ਕਰੰਸੀ ਨਾਲੋਂ ਬਿਹਤਰ ਹਾਲਤ ਵਿੱਚ ਹੈ। ਬੰਗਲਾਦੇਸ਼ ਦਾ ਇੱਕ ਟਕਾ 2.66 ਪਾਕਿਸਤਾਨੀ ਰੁਪਏ ਦੇ ਬਰਾਬਰ ਹੈ।