PM Modi Education: ਆਖਰ ਕਿੰਨੇ ਪੜ੍ਹੇ-ਲਿਖੇ ਨੇ ਪ੍ਰਧਾਨ ਮੰਤਰੀ ਮੋਦੀ, ਜਾਣੋ ਸਭ ਕੁਝ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਕਿੰਨੇ ਪੜ੍ਹੇ-ਲਿਖੇ ਹਨ? ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਕਿੱਥੇ ਕੀਤੀ ਤੇ ਕਿਹੜੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ? ਕੀ ਤੁਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਦੇ ਹੋ? ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰਤ ਨੂੰ ਪੂਰੀ ਦੁਨੀਆ 'ਚ ਨਵੀਂ ਪਛਾਣ ਦਿਵਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿੱਦਿਅਕ ਯੋਗਤਾ ਕੀ ਹੈ।
Download ABP Live App and Watch All Latest Videos
View In Appਪੀਐਮ ਮੋਦੀ ਬਹੁਤ ਪੜ੍ਹੇ ਲਿਖੇ ਹਨ। ਲੋਕ ਸਭਾ ਚੋਣਾਂ ਦੌਰਾਨ ਦਿੱਤੇ ਹਲਫ਼ਨਾਮੇ ਮੁਤਾਬਕ ਨਰਿੰਦਰ ਦਾਮੋਦਰਦਾਸ ਮੋਦੀ ਨੇ 1983 ਵਿੱਚ ਰਾਜਨੀਤੀ ਸ਼ਾਸਤਰ ਵਿੱਚ ਐਮਏ ਪਹਿਲੇ ਦਰਜੇ ਨਾਲ ਪਾਸ ਕੀਤੀ ਸੀ।
ਜਾਣਕਾਰੀ ਮੁਤਾਬਕ ਗੁਜਰਾਤ ਯੂਨੀਵਰਸਿਟੀ 'ਚ ਪੀਐਮ ਮੋਦੀ 1983 'ਚ ਰਾਜਨੀਤੀ ਸ਼ਾਸਤਰ 'ਚ ਪੋਸਟ ਗ੍ਰੈਜੂਏਟ ਸੀ। ਇਸ ਦੋ ਸਾਲਾਂ ਦੇ ਕੋਰਸ ਵਿੱਚ ਪੀਐਮ ਮੋਦੀ ਨੇ ਯੂਰਪੀਅਨ ਰਾਜਨੀਤੀ, ਭਾਰਤੀ ਰਾਜਨੀਤੀ ਵਿਸ਼ਲੇਸ਼ਣ ਤੇ ਰਾਜਨੀਤੀ ਦੇ ਮਨੋਵਿਗਿਆਨ ਵਰਗੇ ਵਿਸ਼ੇ ਸਨ।
ਗੁਜਰਾਤ ਯੂਨੀਵਰਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੀਐਮ ਮੋਦੀ ਨੂੰ ਐਮਏ ਪਹਿਲੇ ਸਾਲ ਵਿੱਚ 400 ਵਿੱਚੋਂ 237 ਅੰਕ ਮਿਲੇ ਸੀ। ਦੂਜੇ ਸਾਲ ਵਿੱਚ ਉਸ ਨੇ 400 ਵਿੱਚੋਂ 262 ਅੰਕ ਪ੍ਰਾਪਤ ਕੀਤੇ। ਦੋਵਾਂ ਸਾਲਾਂ ਦੇ ਅੰਕਾਂ ਸਮੇਤ, ਪੀਐਮ ਮੋਦੀ ਨੇ 800 ਵਿੱਚੋਂ ਕੁੱਲ 499 ਅੰਕ ਪ੍ਰਾਪਤ ਕੀਤੇ।
ਚੋਣ ਹਲਫ਼ਨਾਮੇ ਮੁਤਾਬਕ ਪੀਐਮ ਮੋਦੀ ਨੇ 1978 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਬੀਏ ਦੀ ਡਿਗਰੀ ਲਈ ਸੀ।
ਪੀਐਮ ਮੋਦੀ ਨੇ 1967 ਵਿੱਚ ਗੁਜਰਾਤ ਬੋਰਡ ਤੋਂ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ ਸੀ।