Smriti Irani news: ਮੈਰੀਟਲ ਰੇਪ 'ਤੇ ਸਮ੍ਰਿਤੀ ਇਰਾਨੀ ਦਾ ਚਰਚਾ ਬਣਿਆ ਇਹ ਬਿਆਨ, ਜਾਣੋ ਸੰਸਦ 'ਚ ਜਿਹਾ ਕੀ ਕਹਿ ਦਿੱਤਾ...
ਸੰਸਦ ਵਿੱਚ ਬੁੱਧਵਾਰ ਦਾ ਦਿਨ ਹੰਗਾਮੇ ਦਾ ਦਿਨ ਰਿਹਾ। ਦਰਅਸਲ 'ਚ ਸੰਸਦ ਵਿੱਚ ਤੀਜੇ ਦਿਨ ਮੈਰੀਟਲ ਰੇਪ (Marital Rape Law) ਦਾ ਮੁੱਦਾ ਉਠਾਇਆ ਗਿਆ ਜਿਸ ਲਈ ਕੇਂਦਰ ਸਰਕਾਰ ਦੀ ਤਰਫੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Smriti Irani) ਨੇ ਮੁੱਦੇ 'ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਹਰ ਇੱਕ ਦੀ ਤਰਜੀਹ ਹੋਣੀ ਚਾਹੀਦੀ ਹੈ ਪਰ ਸਾਰੇ ਵਿਆਹਾਂ ਨੂੰ ਹਿੰਸਕ ਤੇ ਹਰ ਆਦਮੀ ਨੂੰ ਬਲਾਤਕਾਰੀ ਕਹਿਣਾ ਬਿਲਕੁਲ ਵੀ ਠੀਕ ਨਹੀਂ ਹੋਵੇਗਾ। ਆਓ ਜਾਣਦੇ ਹਾਂ ਸਮ੍ਰਿਤੀ ਇਰਾਨੀ ਨੇ ਇਹ ਪ੍ਰਤੀਕਿਰਿਆ ਕਿਉਂ ਦਿੱਤੀ।
Download ABP Live App and Watch All Latest Videos
View In Appਦਰਅਸਲ, ਭਾਰਤੀ ਕਮਿਊਨਿਸਟ ਪਾਰਟੀ ਦੇ ਸੰਸਦ ਮੈਂਬਰ ਬਿਨੋਏ ਵਿਸ਼ਵਮ ਨੇ ਸੰਸਦ ਵਿੱਚ ਮੈਰੀਟਲ ਰੇਪ ਬਾਰੇ ਸਵਾਲ ਪੁੱਛਿਆ ਸੀ ਤੇ ਉਨ੍ਹਾਂ ਦੇ ਇਹ ਸਵਾਲ ਪੁੱਛਣ ਦਾ ਕਾਰਨ ਇਹ ਸੀ ਕਿ ਕੀ ਸਰਕਾਰ ਨੇ ਘਰੇਲੂ ਹਿੰਸਾ ਐਕਟ ਦੀ ਧਾਰਾ 3 ਦੇ ਨਾਲ-ਨਾਲ ਬਲਾਤਕਾਰ 'ਤੇ ਆਈਪੀਸੀ ਦੀ ਧਾਰਾ 375 ਵੱਲ ਧਿਆਨ ਦਿੱਤਾ ਹੈ ਜਾਂ ਨਹੀਂ।
ਬਿਨੋਏ ਵਿਸਵਾਮ ਦੇ ਸਵਾਲ ਦੇ ਜਵਾਬ ਵਿੱਚ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਰਾਜ ਸਭਾ ਵਿੱਚ ਪ੍ਰਕਿਰਿਆ ਦਾ ਨਿਯਮ 47 ਕਿਸੇ ਅਜਿਹੇ ਵਿਸ਼ੇ 'ਤੇ ਵਿਸਤ੍ਰਿਤ ਬਹਿਸ ਦੀ ਇਜਾਜ਼ਤ ਨਹੀਂ ਦਿੰਦਾ, ਜੋ ਇਸ ਸਮੇਂ ਵਿਚਾਰ ਅਧੀਨ ਹੈ। ਸਾਡੇ ਦੇਸ਼ ਵਿੱਚ ਅਜਿਹੀਆਂ 30 ਤੋਂ ਵੱਧ ਹੈਲਪਲਾਈਨਾਂ ਹਨ, ਜੋ ਔਰਤਾਂ ਦੀ ਸੁਰੱਖਿਆ ਤੇ ਮਦਦ ਕਰਦੀਆਂ ਹਨ।
ਸਮ੍ਰਿਤੀ ਇਰਾਨੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਹੈਲਪਲਾਈਨਾਂ ਨੇ ਹੁਣ ਤੱਕ 66 ਲੱਖ ਤੋਂ ਵੱਧ ਔਰਤਾਂ ਦੀ ਮਦਦ ਕੀਤੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ 703 ‘ਵਨ ਸਟਾਪ ਸੈਂਟਰ’ ਵੀ ਕੰਮ ਕਰ ਰਹੇ ਹਨ ਅਤੇ ਹੁਣ ਤੱਕ ਇਨ੍ਹਾਂ ਵੱਲੋਂ ਪੰਜ ਲੱਖ ਤੋਂ ਵੱਧ ਔਰਤਾਂ ਦੀ ਮਦਦ ਕੀਤੀ ਜਾ ਚੁੱਕੀ ਹੈ।
ਸਮ੍ਰਿਤੀ ਇਰਾਨੀ ਦੇ ਜਵਾਬ 'ਤੇ ਪਲਟਵਾਰ ਕਰਦੇ ਹੋਏ ਬਿਨੋਏ ਵਿਸ਼ਵਮ ਨੇ ਕਿਹਾ ਕਿ ਇਰਾਨੀ ਦਾ ਜਵਾਬ ਸਦਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਅਜਿਹੇ ਬਿਆਨ ਨਾ ਸਿਰਫ਼ ਮੈਰਿਟਲ ਰੇਪ ਅਤੇ ਘਰੇਲੂ ਹਿੰਸਾ ਦੇ ਮੁੱਦੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ, ਸਗੋਂ ਅਜਿਹੇ ਅਪਰਾਧਾਂ ਦਾ ਸ਼ਿਕਾਰ ਹੋਈਆਂ ਬਹੁਤ ਸਾਰੀਆਂ ਔਰਤਾਂ ਦਾ ਅਪਮਾਨ ਵੀ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਹ ਨਹੀਂ ਕਹਿੰਦੇ ਕਿ ਹਰ ਆਦਮੀ ਬਲਾਤਕਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਸਵਾਲ ਵੀ ਪੁੱਛਿਆ ਕਿ ਕੀ ਸਰਕਾਰ ਇਸ ਮੁੱਦੇ 'ਤੇ ਕੋਈ ਡਾਟਾ ਇਕੱਠਾ ਕਰਕੇ ਸੰਸਦ 'ਚ ਪੇਸ਼ ਕਰ ਸਕਦੀ ਹੈ।
ਇਸ ਤੋਂ ਬਾਅਦ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਮੈਂਬਰ ਸੁਝਾਅ ਦੇ ਰਹੇ ਹਨ ਕਿ ਕੇਂਦਰ ਨੂੰ ਰਾਜ ਸਰਕਾਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਤੋਂ ਰਿਕਾਰਡ ਮੰਗਣਾ ਚਾਹੀਦਾ ਹੈ ਪਰ ਕੇਂਦਰ ਅੱਜ ਇਸ ਸਦਨ ਵਿੱਚ ਰਾਜ ਸਰਕਾਰਾਂ ਦੀ ਤਰਫੋਂ ਕੋਈ ਸਿਫਾਰਸ਼ ਨਹੀਂ ਕਰ ਸਕਦਾ ਹੈ।