Snake Free State: ਭਾਰਤ ਦੇ ਇਸ ਰਾਜ ਵਿੱਚ ਇੱਕ ਵੀ ਸੱਪ ਨਹੀਂ ਹੈ, ਮਿਲਿਆ 'ਸਨੇਕ ਫਰੀ' ਸਟੇਟ ਦਾ ਦਰਜਾ
ਤੁਹਾਨੂੰ ਦੱਸ ਦੇਈਏ ਕਿ ਕੇਰਲ ਅਜਿਹਾ ਰਾਜ ਹੈ ਜਿੱਥੇ ਸੱਪਾਂ ਦੀਆਂ ਸਭ ਤੋਂ ਵੱਧ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਪਰ ਲਕਸ਼ਦੀਪ ਇਕ ਅਜਿਹਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿੱਥੇ ਇਕ ਵੀ ਸੱਪ ਨਹੀਂ ਮਿਲਦਾ।
Download ABP Live App and Watch All Latest Videos
View In Appਜਾਣਕਾਰੀ ਮੁਤਾਬਕ ਲਕਸ਼ਦੀਪ 'ਚ 36 ਟਾਪੂ ਹਨ ਪਰ ਇਨ੍ਹਾਂ 'ਚੋਂ ਸਿਰਫ 10 ਟਾਪੂਆਂ 'ਤੇ ਹੀ ਲੋਕ ਰਹਿੰਦੇ ਹਨ। ਇਸ ਵਿੱਚ ਕਵਾਰੱਤੀ, ਅਗਾਤੀ, ਅਮੀਨੀ, ਕਦਮਮਤ, ਕਿਲਾਤਨ, ਚੇਤਲਾਟ, ਬਿਤਰਾ, ਅੰਦੋਹ, ਕਲਪਾਨੀ ਅਤੇ ਮਿਨੀਕੋਏ ਆਈਲੈਂਡ ਸ਼ਾਮਲ ਹਨ।
ਲਕਸ਼ਦੀਪ ਅਜਿਹਾ ਰਾਜ ਹੈ ਜਿੱਥੇ ਸੱਪ ਨਹੀਂ ਮਿਲਦੇ। flora and fauna of lakshadweep ਦੇ ਅਨੁਸਾਰ ਲਕਸ਼ਦੀਪ 'ਸਨੇਕ ਫਰੀ' ਰਾਜ ਹੈ। ਇਸ ਤੋਂ ਇਲਾਵਾ ਇਹ ਰੇਬੀਜ਼ ਫਰੀ ਰਾਜ ਵੀ ਹੈ, ਕਿਉਂਕਿ ਇੱਥੇ ਕੁੱਤੇ ਵੀ ਨਹੀਂ ਪਾਏ ਜਾਂਦੇ।
ਸੱਪ ਨੂੰ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਜਾਨਵਰ ਮੰਨਿਆ ਜਾਂਦਾ ਹੈ, ਇਕੱਲੇ ਭਾਰਤ ਵਿਚ ਸੱਪਾਂ ਦੀਆਂ 350 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚ ਵਾਧਾ ਅਜੇ ਜਾਰੀ ਹੈ।