Snowfall : ਪਹਾੜਾਂ 'ਤੇ ਬਰਫਬਾਰੀ, ਮੈਦਾਨੀ ਇਲਾਕਿਆਂ 'ਚ ਬਾਰਿਸ਼ ਨੇ ਵਧਾਈ ਠੰਢ, ਜਾਣੋ ਤਸਵੀਰਾਂ 'ਚ ਮੌਸਮ ਦਾ ਹਾਲ
abp sanjha
Updated at:
06 Jan 2022 01:08 PM (IST)
1
Snowfall: ਬੁੱਧਵਾਰ ਨੂੰ ਪੂਰੇ ਦੇਸ਼ 'ਚ ਮੌਸਮ ਬਦਲ ਗਿਆ। ਪਹਾੜਾਂ 'ਤੇ ਬਰਫਬਾਰੀ ਤੇ ਨੀਵੇਂ ਇਲਾਕਿਆਂ 'ਚ ਮੀਂਹ ਨੇ ਠੰਢ ਹੋਰ ਵੀ ਵਧਾ ਦਿੱਤੀ ਹੈ। ਮੌਸਮ 'ਚ ਅਚਾਨਕ ਆਈ ਤਬਦੀਲੀ ਕਾਰਨ ਠੰਢੀਆਂ ਹਵਾਵਾਂ ਦੇ ਵਿਚਕਾਰ ਠੰਢ ਪੈਣ ਲੱਗੀ ਹੈ। ਅਜਿਹੇ 'ਚ ਆਮ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ।
Download ABP Live App and Watch All Latest Videos
View In App2
ਪਹਾੜਾਂ 'ਤੇ ਕੁਝ ਦਿਨਾਂ ਤੱਕ ਬਰਫਬਾਰੀ ਜਾਰੀ ਹੈ। ਜਿਸ ਕਾਰਨ ਦੇਸ਼ 'ਚ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ।
3
ਇਸ ਨਾਲ ਹੀ ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤਕ ਪਹਾੜਾਂ 'ਤੇ ਮੀਂਹ ਅਤੇ ਬਰਫਬਾਰੀ ਜਾਰੀ ਰਹਿ ਸਕਦੀ ਹੈ।
4
ਸੀਤ ਲਹਿਰ ਨੂੰ ਲੈ ਕੇ ਕੁਝ ਇਲਾਕਿਆਂ 'ਚ ਚਿਤਾਵਨੀ ਜਾਰੀ ਕੀਤੀ ਗਈ ਹੈ।
5
ਬਰਫਬਾਰੀ ਤੋਂ ਬਾਅਦ ਨੀਵੇਂ ਇਲਾਕਿਆਂ 'ਚ ਪਏ ਮੀਂਹ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਸਮੇਂ ਪਹਾੜਾਂ 'ਤੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਦਿਖਾਈ ਦੇ ਰਹੀ ਹੈ।
6
ਕੁਝ ਲੋਕ ਬਰਫਬਾਰੀ ਦਾ ਆਨੰਦ ਲੈਣ ਲਈ ਪਹਾੜੀ ਇਲਾਕਿਆਂ 'ਚ ਪਹੁੰਚ ਗਏ ਹਨ।