WB Polls 2021: ਬੰਗਾਲ 'ਚ ਛਾਈਆਂ ਚੋਣ ਨਿਸ਼ਾਨ ਵਾਲਿਆਂ ਮਿਠਾਈਆਂ, ਹਰ ਪਾਰਟੀ ਦੇ ਚੋਣ ਨਿਸ਼ਾਨ ਦੀ ਵੱਖਰੀ ਮਿਠਾਈ
Bengal_Sweets_3
1/6
ਬੰਗਾਲ ਚੋਣਾਂ ਵਿੱਚ ਇੱਕ ਅਜੀਬ ਗੱਲ ਦੇਖਣ ਨੂੰ ਮਿਲ ਰਹੀ ਹੈ। ਇੱਕ ਮਿਠਾਈ ਦੀ ਦੁਕਾਨ ਵਿੱਚ ਬੰਗਾਲ ਦੀਆਂ ਚੋਣਾਂ ਲੜ ਰਹੀ ਹਰ ਪਾਰਟੀ ਦਾ ਚੋਣ ਨਿਸ਼ਾਨ ਦੁਕਾਨ 'ਚ ਰੱਖੀ ਮਿਠਾਈ 'ਤੇ ਵੇਖਣ ਨੂੰ ਮਿਲ ਰਿਹਾ ਹੈ।
2/6
ਬੰਗਾਲ ਵਿੱਚ ਰਾਜਨੀਤਕ ਪਾਰਟੀਆਂ ਨਾਲ ਮਠਿਆਈਆਂ 'ਤੇ ਵੀ ਚੋਣ ਰੰਗ ਚੜ੍ਹ ਗਿਆ ਹੈ। ਕੋਲਕਾਤਾ ਤੋਂ ਹੋਰ ਜ਼ਿਲ੍ਹਿਆਂ ਵਿੱਚ ਇਹ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਮਿਠਾਈਆਂ 'ਤੇ ਪਾਰਟੀਆਂ ਦੇ ਚੋਣ ਨਿਸ਼ਾਨ ਤੋਂ ਲੈ ਕੇ ਮਮਤਾ ਬੈਨਰਜੀ ਤੇ ਨਰਿੰਦਰ ਮੋਦੀ ਤੱਕ ਦੀਆਂ ਤਸਵੀਰਾਂ ਬਣਾਈਆਂ ਜਾ ਰਹੀਆਂ ਹਨ।
3/6
ਮਠਿਆਈਆਂ ਤੇ 'ਖੇਲਾ ਹੋਬੇ' ਤੋਂ 'ਜੈ ਸ਼੍ਰੀ ਰਾਮ' ਤੱਕ ਲਿਖਿਆ ਜਾ ਰਿਹਾ ਹੈ।
4/6
ਇਨ੍ਹਾਂ ਮਿਠਾਈਆਂ ਦੀ ਮੰਗ ਸਭ ਤੋਂ ਵੱਧ ਹੈ। ਮਠਿਆਈ ਵੇਚਣ ਵਾਲੇ ਕਹਿੰਦੇ ਹਨ ਕਿ ਚੋਣਾਂ ਵਿੱਚ ਜਿੱਤ ਕਿਸੇ ਵੀ ਪਾਰਟੀ ਦੀ ਹੋਵੇ, ਮਠਿਆਈ ਲੋਕਾਂ ਨੂੰ ਵੱਖਰੇ ਢੰਗ ਨਾਲ ਜਾਗਰੂਕ ਕਰਦੀ ਹੈ।
5/6
ਉੱਤਰੀ ਤੇ ਦੱਖਣੀ ਕੋਲਕਾਤਾ ਦੀਆਂ ਦੁਕਾਨਾਂ ਵਿਚ ਵੱਖ-ਵੱਖ ਪਾਰਟੀਆਂ ਦੇ ਪ੍ਰਤੀਕ ਵਾਲੀਆਂ ਮਿਠਾਈਆਂ ਵੇਚੀਆਂ ਜਾ ਰਹੀਆਂ ਹਨ।
6/6
ਬੰਗਾਲ 'ਚ ਚੋਣ ਨਿਸ਼ਾਨ ਵਾਲਿਆਂ ਮਿਠਾਈਆਂ
Published at : 10 Mar 2021 12:57 PM (IST)