ਟਰੰਪ ਵੱਲੋਂ ਵੱਡਾ ਝਟਕਾ! ਭਾਰਤ 'ਚ ਬਾਸਮਤੀ ਦਾ ਡਿੱਗੇਗਾ ਭਾਅ

ਭਾਰਤੀ ਚੌਲ ਉਤਪਾਦਕਾਂ ਤੇ ਚੌਲ ਕਾਰੋਬਾਰੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਚੌਲਾਂ ਤੇ ਟੈਰਿਫ ਸਖ਼ਤ ਕਰਨ ਦਾ ਸੰਕੇਤ ਦਿੱਤਾ ਹੈ।

Continues below advertisement

( Image Source : Freepik )

Continues below advertisement
1/6
ਟਰੰਪ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਨੂੰ ਆਪਣੇ ਚੌਲ ਅਮਰੀਕੀ ਬਾਜ਼ਾਰ ਵਿੱਚ ਡੰਪ ਨਹੀਂ ਕਰਨੇ ਚਾਹੀਦੇ। ਉਨ੍ਹਾਂ ਅੱਗੇ ਕਿਹਾ, "ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਜਿਹਾ ਨਾ ਹੋਵੇ।" ਟਰੰਪ ਨੇ ਇਹ ਬਿਆਨ ਵ੍ਹਾਈਟ ਹਾਊਸ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਿੱਤਾ।
2/6
ਡੋਨਾਲਡ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿਖੇ ਕਿਸਾਨਾਂ ਤੇ ਖੇਤੀਬਾੜੀ ਖੇਤਰ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਤੇ ਖੇਤੀਬਾੜੀ ਸਕੱਤਰ ਬਰੂਕ ਰੋਲਿਨਸ ਵੀ ਮੌਜੂਦ ਸਨ। ਮੀਟਿੰਗ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਸਾਨਾਂ ਲਈ 12 ਬਿਲੀਅਨ ਡਾਲਰ ਦੀ ਸੰਘੀ ਸਹਾਇਤਾ ਦਾ ਐਲਾਨ ਵੀ ਕੀਤਾ। ਇਸ ਮੌਕੇ ਕੈਨੇਡੀ ਰਾਈਸ ਮਿੱਲ ਦੇ ਮਾਲਕ ਪਰਿਵਾਰ ਦੀ ਮੈਂਬਰ ਮੈਰਿਲ ਕੈਨੇਡੀ ਵੀ ਮੌਜੂਦ ਸੀ। ਮੈਰਿਲ ਨੇ ਕਿਹਾ ਕਿ ਵੱਖ-ਵੱਖ ਦੇਸ਼ ਆਪਣੇ ਸਸਤੇ ਚੌਲ ਅਮਰੀਕਾ ਵਿੱਚ ਆਯਾਤ ਕਰ ਰਹੇ ਹਨ, ਜਿਸ ਕਾਰਨ ਦੇਸ਼ ਦੇ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।
3/6
ਟਰੰਪ ਨੇ ਫਿਰ ਮੈਰਿਲ ਤੋਂ ਪੁੱਛਿਆ ਕਿ ਕਿਹੜੇ ਦੇਸ਼ ਅਮਰੀਕਾ ਵਿੱਚ ਆਪਣੇ ਚੌਲ ਡੰਪ ਕਰ ਰਹੇ ਹਨ? ਮੈਰਿਲ ਨੇ ਜਵਾਬ ਦਿੱਤਾ, "ਭਾਰਤ, ਥਾਈਲੈਂਡ ਤੇ ਚੀਨ ਪੋਰਟੋ ਰੀਕੋ ਵਿੱਚ ਆਪਣੇ ਚੌਲ ਖਪਾ ਰਹੇ ਹਨ। ਪੋਰਟੋ ਰੀਕੋ ਪਹਿਲਾਂ ਅਮਰੀਕੀ ਚੌਲਾਂ ਦਾ ਸਭ ਤੋਂ ਵੱਡਾ ਬਾਜ਼ਾਰ ਹੁੰਦਾ ਸੀ, ਪਰ ਅਸੀਂ ਕਈ ਸਾਲਾਂ ਤੋਂ ਆਪਣੇ ਚੌਲ ਪੋਰਟੋ ਰੀਕੋ ਨਹੀਂ ਭੇਜੇ।" ਮੈਰਿਲ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਹੋ ਰਿਹਾ ਹੈ, ਪਰ ਮੌਜੂਦਾ ਪ੍ਰਸ਼ਾਸਨ ਦੇ ਅਧੀਨ ਇਹ ਵੱਡੇ ਪੱਧਰ 'ਤੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਦੁਆਰਾ ਲਗਾਏ ਗਏ ਟੈਰਿਫ ਕੰਮ ਕਰ ਰਹੇ ਹਨ, ਪਰ ਉਨ੍ਹਾਂ ਨੂੰ ਦੁੱਗਣਾ ਕਰਨ ਦੀ ਲੋੜ ਹੈ।
4/6
ਟਰੰਪ ਨੇ ਫਿਰ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੂੰ ਪੁੱਛਿਆ, "ਮੈਨੂੰ ਭਾਰਤ ਬਾਰੇ ਦੱਸੋ। ਭਾਰਤ ਨੂੰ ਅਮਰੀਕਾ ਵਿੱਚ ਆਪਣੇ ਚੌਲ ਵੇਚਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ? ਕੀ ਉਨ੍ਹਾਂ ਨੂੰ ਟੈਰਿਫ ਅਦਾ ਕਰਨੇ ਚਾਹੀਦੇ ਹਨ ਜਾਂ ਕੀ ਉਨ੍ਹਾਂ ਨੂੰ ਚੌਲਾਂ 'ਤੇ ਛੋਟ ਮਿਲ ਰਹੀ ਹੈ?" ਖਜ਼ਾਨਾ ਸਕੱਤਰ ਨੇ ਜਵਾਬ ਦਿੱਤਾ, "ਭਾਰਤ ਨੂੰ ਕੋਈ ਛੋਟ ਨਹੀਂ ਮਿਲੀ, ਪਰ ਅਸੀਂ ਅਜੇ ਵੀ ਭਾਰਤ ਨਾਲ ਵਪਾਰ ਸਮਝੌਤੇ 'ਤੇ ਗੱਲਬਾਤ ਕਰ ਰਹੇ ਹਾਂ।"
5/6
ਟਰੰਪ ਨੇ ਸਕਾਟ ਬੇਸੈਂਟ ਨੂੰ ਉਨ੍ਹਾਂ ਦੇਸ਼ਾਂ ਦੇ ਨਾਮ ਦੇਣ ਲਈ ਕਿਹਾ ਜੋ ਅਮਰੀਕਾ ਵਿੱਚ ਆਪਣੇ ਚੌਲ ਡੰਪ ਕਰ ਰਹੇ ਹਨ। ਇਸ ਤੋਂ ਬਾਅਦ ਮੈਰਿਲ ਕੈਨੇਡੀ ਨੇ ਭਾਰਤ, ਥਾਈਲੈਂਡ ਤੇ ਚੀਨ ਦਾ ਨਾਮ ਮੁੱਖ ਦੇਸ਼ਾਂ ਵਜੋਂ ਲਿਆ। ਟਰੰਪ ਨੇ ਜਵਾਬ ਦਿੱਤਾ, "ਇਹ ਸਮੱਸਿਆ ਇਨ੍ਹਾਂ ਦੇਸ਼ਾਂ 'ਤੇ ਟੈਰਿਫ ਲਗਾ ਕੇ ਆਸਾਨੀ ਨਾਲ ਹੱਲ ਕੀਤੀ ਜਾ ਸਕਦੀ ਹੈ। ਇਸ ਲਈ ਸਾਨੂੰ ਸੁਪਰੀਮ ਕੋਰਟ ਵਿੱਚ ਕੇਸ ਜਿੱਤਣ ਦੀ ਲੋੜ ਹੈ।"
Continues below advertisement
6/6
ਦੱਸ ਦਈਏ ਕਿ ਅਮਰੀਕਾ ਦੀ ਇੱਕ ਹੇਠਲੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਵੱਲੋਂ ਵੱਖ-ਵੱਖ ਦੇਸ਼ਾਂ 'ਤੇ ਟੈਰਿਫ ਲਗਾਉਣ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ, ਜਿਸ ਕਾਰਨ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਦੇ ਅੱਧੇ ਕਾਰ ਨਿਰਮਾਣ ਤੇ ਚਿੱਪ ਉਦਯੋਗ ਢਹਿ ਗਏ ਹਨ ਕਿਉਂਕਿ ਨਿਰਮਾਣ ਕੰਪਨੀਆਂ ਨੂੰ ਦੂਜੇ ਦੇਸ਼ਾਂ ਵਿੱਚ ਉਤਪਾਦਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਪਿਛਲੀਆਂ ਸਰਕਾਰਾਂ ਨੇ ਅਮਰੀਕਾ ਵਿੱਚ ਪੈਦਾ ਹੋਣ ਵਾਲੇ ਇਨ੍ਹਾਂ ਉਤਪਾਦਾਂ 'ਤੇ ਟੈਰਿਫ ਨਹੀਂ ਲਗਾਏ ਸਨ।
Sponsored Links by Taboola