ਅਸਲ 'ਚ ਇੰਝ ਮਾਰਿਆ ਗਿਆ ਵਿਕਾਸ ਦੁਬੇ, ਦੇਖੋ ਤਸਵੀਰਾਂ ਦੀ ਜ਼ੁਬਾਨੀ
ਇਸ ਮੁਕਾਬਲੇ 'ਚ ਜ਼ਖ਼ਮੀ ਪੁਲਿਸ ਕਰਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
Download ABP Live App and Watch All Latest Videos
View In Appਗੱਡੀ ਦੇ ਬਦਲਾਅ ਨੂੰ ਲੈਕੇ ਵੀ ਸਵਾਲ ਚੁੱਕੇ ਜਾ ਰਹੇ ਹਨ। ਕਿਉਂਕਿ ਉਜੈਨ ਤੋਂ ਕਾਨਪੁਰ ਲਿਆਂਦੇ ਜਾ ਰਹੇ ਵਿਕਾਸ ਦੁਬੇ ਨੂੰ ਪਹਿਲਾਂ ਟਾਟਾ ਸਫਾਰੀ 'ਚ ਬਿਠਾਇਆ ਗਿਆ ਤੇ ਜੋ ਗੱਡੀ ਪਲਟੀ ਉਹ TUV300 ਨਜ਼ਰ ਆ ਰਹੀ ਹੈ।
ਪੁਲਿਸ ਸੂਤਰਾਂ ਮੁਤਾਬਕ ਪਹਿਲਾਂ ਉਸ ਦੇ ਲੱਕ 'ਚ ਗੋਲ਼ੀ ਲੱਗੀ ਸੀ। ਦੁਬੇ ਜ਼ਖ਼ਮੀ ਹੋਣ ਦੇ ਬਾਵਜੂਦ ਵੀ ਲਗਾਤਾਰ ਪੁਲਿਸ 'ਤੇ ਫਾਇਰਿੰਗ ਕਰਦਾ ਰਿਹਾ ਤੇ ਇਸ ਮੁਕਾਬਲੇ 'ਚ ਮਾਰਿਆ ਗਿਆ।
ਪੁਲਿਸ ਸੂਤਰਾਂ ਨੇ ਬਿਆਨ 'ਚ ਕਿਹਾ ਕਿ ਗੱਡੀ ਦੇ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਵਿਕਾਸ ਦੁਬੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਲਗਪਗ 100 ਮੀਟਰ ਤਕ ਕੱਚੇ ਰਾਹ 'ਤੇ ਭੱਜਿਆ ਪਰ ਅੱਗੇ ਤਲਾਬ ਹੋਣ ਕਾਰਨ ਉਹ ਅੱਗੇ ਨਹੀਂ ਭੱਜ ਸਕਿਆ।
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੁਬੇ ਨੂੰ ਜਿਸ ਗੱਡੀ 'ਚ ਉਜੈਨ ਤੋਂ ਲਿਜਾਇਆ ਜਾ ਰਿਹਾ ਸੀ ਤੇ ਉਸ ਨੂੰ ਝਾਂਸੀ ਦੇ ਕਰੀਬ ਦੂਜੀ ਗੱਡੀ 'ਚ ਸ਼ਿਫਟ ਕੀਤਾ ਗਿਆ ਸੀ। ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਕਿ ਅਜਿਹਾ ਕਿਉਂ ਨਹੀਂ ਕੀਤਾ ਗਿਆ।
ਮੌਕੇ 'ਤੇ ਦੇਖਦਿਆਂ ਵਿਕਾਸ ਦੁਬੇ ਨੇ ਪੁਲਿਸ ਦੇ ਜਵਾਨ ਤੋਂ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਿਕਾਸ ਦੁਬੇ ਤੇ ਪੁਲਿਸ ਵਿਚਾਲੇ ਗੋਲ਼ੀਆਂ ਚੱਲੀਆਂ। ਜਿੱਥੇ ਵਿਕਾਸ ਦੁਬੇ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਿਆ। ਬਾਅਦ 'ਚ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਕਾਨਪੁਰ: ਕਾਨਪੁਰ 'ਚ ਅੱਠ ਪੁਲਿਸ ਕਰਮੀਆਂ ਦੀ ਹੱਤਿਆ ਦੇ ਮੁਲਜ਼ਮ ਵਿਕਾਸ ਦੁਬੇ ਦੀ ਪੁਲਿਸ ਐਨਕਾਊਂਟਰ 'ਚ ਮੌਤ ਹੋਈ ਹੈ। ਸ਼ੁੱਕਰਵਾਰ ਸਵੇਰ ਪੁਲਿਸ ਮੱਧ ਪ੍ਰਦੇਸ਼ ਦੇ ਉਜੈਨ ਤੋਂ ਉਸ ਨੂੰ ਕਾਨਪੁਰ ਲੈ ਕੇ ਆ ਰਹੀ ਸੀ, ਉਸੇ ਵੇਲੇ ਪੁਲਿਸ ਦੀ ਗੱਡੀ ਰਸਤੇ 'ਚ ਪਲਟ ਗਈ।
- - - - - - - - - Advertisement - - - - - - - - -