Weather alert- ਪੰਜਾਬ, ਦਿੱਲੀ ਤੇ ਯੂਪੀ ਨੂੰ ਕਦੋਂ ਮਿਲੇਗੀ ਹੂੰਮਸ ਤੋਂ ਰਾਹਤ, ਮੌਸਮ ਵਿਭਾਗ ਨੇ ਦੱਸ ਦਿੱਤੀ ਤਰੀਕ...
ਆਈਐਮਡੀ ਨੇ ਅਗਲੇ 4-5 ਦਿਨਾਂ ਦੌਰਾਨ ਪ੍ਰਾਇਦੀਪ ਅਤੇ ਨਾਲ ਲੱਗਦੇ ਮੱਧ ਭਾਰਤ ਵਿੱਚ ਮੌਨਸੂਨ ਦੇ ਸਰਗਰਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
Download ABP Live App and Watch All Latest Videos
View In Appਮੌਸਮ ਵਿਭਾਗ ਨੇ ਕਿਹਾ ਕਿ ਅਗਲੇ 4-5 ਦਿਨਾਂ ਦੌਰਾਨ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਵਿਦਰਭ 'ਚ ਮਾਨਸੂਨ ਸਰਗਰਮ ਰਹੇਗਾ। ਅਜਿਹੇ 'ਚ ਇਨ੍ਹਾਂ ਸੂਬਿਆਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ।
ਆਈਐਮਡੀ ਨੇ ਕਿਹਾ ਕਿ ਅੱਜ ਉੱਤਰੀ ਕੇਰਲ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਵੀ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਉੱਤਰ-ਪੂਰਬੀ ਰਾਜਾਂ ਅਸਾਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਸਿੱਕਮ ਵਿੱਚ ਕਈ ਥਾਵਾਂ 'ਤੇ ਮੀਂਹ ਪੈ ਸਕਦਾ ਹੈ।
ਆਈਐਮਡੀ ਨੇ ਕਿਹਾ ਕਿ ਅੱਜ ਝਾਰਖੰਡ, ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਇੱਥੋਂ ਦੇ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲ ਸਕਦੀ ਹੈ।
ਐਤਵਾਰ (14 ਜੁਲਾਈ, 2024) ਨੂੰ ਦਿੱਲੀ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਲੰਬੇ ਸਮੇਂ ਤੱਕ ਹੁੰਮਸ ਤੋਂ ਰਾਹਤ ਮਿਲੀ।