Weather Update: ਡਿੱਗਿਆ ਪਾਰਾ! ਆਉਣ ਵਾਲੀ ਠੰਡ, ਮੌਸਮ ਵਿਭਾਗ ਨੇ ਦੱਸਿਆ ਯੂਪੀ-ਬਿਹਾਰ ਤੋਂ ਲੈ ਕੇ ਦਿੱਲੀ-NCR, ਪੰਜਾਬ ਤੱਕ ਕਦੋਂ ਤੱਕ ਦਸਤਕ ਦੇਏਗੀ ਸਰਦੀ
ਦੇਸ਼ ਦੇ ਲਗਭਗ ਸਾਰੇ ਸੂਬਿਆਂ ਤੋਂ ਮਾਨਸੂਨ ਰਵਾਨਾ ਹੋ ਗਿਆ ਹੈ। ਠੰਡ ਨੇ ਪਹਾੜਾਂ 'ਤੇ ਦਸਤਕ ਦੇ ਦਿੱਤੀ ਹੈ। ਅਕਤੂਬਰ ਦੇ ਦੂਜੇ ਹਫ਼ਤੇ ਬਦਰੀਨਾਥ ਧਾਮ ਦੇ ਨਾਲ-ਨਾਲ ਹੇਮਕੁੰਟ ਵਿੱਚ ਵੀ ਬਰਫ਼ਬਾਰੀ ਹੋਈ ਹੈ।
Download ABP Live App and Watch All Latest Videos
View In Appਮੌਸਮ ਵਿਭਾਗ ਮੁਤਾਬਕ 11 ਤੋਂ 13 ਅਕਤੂਬਰ ਤੱਕ ਦਿੱਲੀ ਸਾਫ਼ ਰਹੇਗੀ। ਇਸ ਦੇ ਨਾਲ ਹੀ 14 ਅਕਤੂਬਰ ਤੋਂ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਇਸ ਦੌਰਾਨ ਅਸਮਾਨ ਬੱਦਲਵਾਈ ਰਹੇਗਾ। ਇਸ ਦੇ ਨਾਲ ਹੀ 15 ਅਕਤੂਬਰ ਤੋਂ ਬਾਅਦ ਸੂਬੇ 'ਚ ਠੰਢ ਵੀ ਸ਼ੁਰੂ ਹੋ ਜਾਵੇਗੀ। ਪੰਜਾਬ ਅਤੇ ਹਰਿਆਣਾ ਵਿੱਚ ਵੀ ਪਾਰੇ ਦੇ ਵਿੱਚ ਗਿਰਾਵਟ ਆਈ ਹੈ। ਸਵੇਰ ਅਤੇ ਸ਼ਾਮ ਨੂੰ ਮੌਸਮ ਠੰਡਾ ਹੋ ਰਿਹਾ ਹੈ।
ਉੱਤਰ ਪ੍ਰਦੇਸ਼ ਦੇ ਮੌਸਮ ਬਾਰੇ ਮੌਸਮ ਵਿਭਾਗ ਨੇ ਕਿਹਾ ਕਿ ਸੂਬੇ ਦਾ ਮੌਸਮ 11 ਅਤੇ 12 ਅਕਤੂਬਰ ਤੱਕ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਕਿਸੇ ਤਰ੍ਹਾਂ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਅਕਤੂਬਰ ਦੇ ਅੰਤ ਵਿੱਚ ਉੱਤਰ ਪ੍ਰਦੇਸ਼ ਵਿੱਚ ਠੰਢ ਪੈਣੀ ਸ਼ੁਰੂ ਹੋ ਜਾਵੇਗੀ।
ਬਿਹਾਰ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਆਮ ਵਾਂਗ ਰਹੇਗਾ। ਅਗਲੇ 4 ਤੋਂ 5 ਦਿਨਾਂ ਤੱਕ ਤਾਪਮਾਨ 'ਚ ਕੋਈ ਖਾਸ ਬਦਲਾਅ ਦੀ ਉਮੀਦ ਨਹੀਂ ਹੈ। ਝਾਰਖੰਡ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਰਾਂਚੀ ਵਿੱਚ ਬੱਦਲਵਾਈ ਰਹੇਗੀ। ਇਸ ਦੌਰਾਨ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ।
ਝਾਰਖੰਡ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਰਾਂਚੀ ਵਿੱਚ ਬੱਦਲਵਾਈ ਰਹੇਗੀ। ਇਸ ਦੌਰਾਨ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ।
ਅਕਤੂਬਰ ਦੇ ਦੂਜੇ ਹਫ਼ਤੇ ਹੀ ਉੱਤਰਾਖੰਡ ਵਿੱਚ ਸੀਤ ਲਹਿਰ ਨੇ ਦਸਤਕ ਦਿੱਤੀ ਹੈ। 10 ਅਕਤੂਬਰ ਨੂੰ ਬਦਰੀਨਾਥ ਧਾਮ ਦੇ ਆਲੇ-ਦੁਆਲੇ ਦੀਆਂ ਪਹਾੜੀਆਂ 'ਤੇ ਹਲਕੀ ਬਰਫਬਾਰੀ ਹੋਈ ਸੀ। ਸਿੱਖਾਂ ਦੇ ਪਵਿੱਤਰ ਸਥਾਨ ਹੇਮਕੁੰਟ ਸਾਹਿਬ ਵਿੱਚ ਵੀ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪਹਾੜਾਂ 'ਚ ਮੀਂਹ ਪੈ ਸਕਦਾ ਹੈ।
ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਜੈਪੁਰ, ਦੌਸਾ, ਅਜਮੇਰ, ਟੋਂਕ, ਬਾਰਾਨ, ਕੋਟਾ, ਬੂੰਦੀ, ਝਾਲਾਵਾੜ, ਭੀਲਵਾੜਾ, ਪਾਲੀ, ਸਿਰੋਹੀ, ਜਾਲੋਰ, ਚਿਤੌੜਗੜ੍ਹ ਅਤੇ ਰਾਜਸਮੰਦ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ।