Who is Rajkumari Diya : ਕੌਣ ਹੈ ਜੈਪੁਰ ਦੀ ਰਾਜਕੁਮਾਰੀ ਦੀਆ , ਤਾਜ ਮਹਿਲ 'ਤੇ ਜਤਾ ਰਹੀ ਮਾਲਕਾਨਾ ਹੱਕ ; ਜਾਣੋ ਕਿੰਨੀ ਹੈ ਜਾਇਦਾਦ
ਦੀਆ ਕੁਮਾਰੀ ਜੈਪੁਰ ਦੀ ਰਾਜਕੁਮਾਰੀ ਹੈ, ਜੋ ਕਾਫੀ ਮਸ਼ਹੂਰ ਹੈ। ਉਹ ਜੈਪੁਰ ਦੇ ਆਖ਼ਰੀ ਸ਼ਾਸਕ ਮਹਾਰਾਜਾ ਮਾਨ ਸਿੰਘ ਦੂਜੇ ਦੀ ਪੋਤੀ ਹੈ, ਜੋ ਕਿ ਵੱਡੀ ਵਿਰਾਸਤ ਦੀ ਮਾਲਿਕਨ ਹੈ।
Download ABP Live App and Watch All Latest Videos
View In Appਸ਼ਾਹੀ ਪਰਿਵਾਰ ਤੋਂ ਲੈ ਕੇ ਰਾਜਨੀਤੀ ਤੱਕ ਦਾ ਸਫਰ ਬਹੁਤ ਵਧੀਆ ਰਿਹਾ ਹੈ। ਉਹ ਅਕਸਰ ਆਪਣੀਆਂ ਟਿੱਪਣੀਆਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਫਿਲਹਾਲ ਰਾਜਕੁਮਾਰੀ ਇਕ ਚਰਚਾ ਕਾਰਨ ਸੁਰਖੀਆਂ 'ਚ ਆ ਗਈ ਹੈ। ਰਾਜਕੁਮਾਰੀ ਦੀਆ ਦਾ ਦਾਅਵਾ ਹੈ ਕਿ ਤਾਜ ਮਹਿਲ ਉਸ ਦੇ ਪਰਿਵਾਰ ਦੀ ਜ਼ਮੀਨ 'ਤੇ ਬਣਾਇਆ ਗਿਆ ਸੀ ਅਤੇ ਸ਼ਾਹਜਹਾਂ ਨੇ ਕਬਜ਼ਾ ਕਰ ਲਿਆ ਸੀ। ਉਹ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਅਤੇ ਰਾਜਸਮੰਦ ਤੋਂ ਸੰਸਦ ਮੈਂਬਰ ਵੀ ਹੈ।
ਉਸਦਾ ਜਨਮ 30 ਜਨਵਰੀ 1971 ਨੂੰ ਜੈਪੁਰ, ਰਾਜਸਥਾਨ ਵਿੱਚ ਪ੍ਰਸਿੱਧ ਭਾਰਤੀ ਫੌਜ ਅਧਿਕਾਰੀ ਅਤੇ ਹੋਟਲ ਮਾਲਕ ਭਵਾਨੀ ਸਿੰਘ ਅਤੇ ਪਦਮਿਨੀ ਦੇਵੀ ਦੇ ਘਰ ਹੋਇਆ ਸੀ। ਉਸਦੀ ਐਜੂਕੇਸ਼ਨ ਨਵੀਂ ਦਿੱਲੀ ਦੇ ਮਾਡਰਨ ਸਕੂਲ ਤੋਂ ਲੈ ਕੇ ਮੁੰਬਈ ਦੇ ਜੀਡੀ ਸੋਮਾਨੀ ਮੈਮੋਰੀਅਲ ਸਕੂਲ ਅਤੇ ਅੰਤ ਵਿੱਚ ਜੈਪੁਰ ਦੇ ਮਹਾਰਾਣੀ ਗਾਇਤਰੀ ਦੇਵੀ ਗਰਲਜ਼ ਪਬਲਿਕ ਸਕੂਲ ਤੱਕ ਹੋਈ। ਉਨ੍ਹਾਂ ਨੇ ਕਲਾ ਵਿੱਚ ਡਿਪਲੋਮਾ ਡਿਗਰੀ ਲਈ ਹੈ।
ਜ਼ਿਕਰਯੋਗ ਹੈ ਕਿ 10 ਸਤੰਬਰ 2013 ਨੂੰ ਰਾਜਕੁਮਾਰੀ ਦੀਆ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਈ ਸੀ। ਕੁਮਾਰੀ ਨੇ 2013 ਦੀ ਰਾਜਸਥਾਨ ਵਿਧਾਨ ਸਭਾ ਚੋਣ ਵਿੱਚ ਸਵਾਈ ਮਾਧੋਪੁਰ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਅਤੇ ਵਿਧਾਇਕ ਬਣੀ। 2019 ਵਿੱਚ ਰਾਜਸਮੰਦ ਤੋਂ ਲੋਕ ਸਭਾ ਲਈ ਸੰਸਦ ਬਣੀ।
ਬਿਜ਼ਨਸ ਇਨਸਾਈਡਰ ਦੇ ਅਨੁਸਾਰ, ਰਾਜਵੰਸ਼ ਦੇ ਮਹਾਰਾਜਾ, ਪਦਮਨਾਭ ਸਿੰਘ ਇਸ ਸਮੇਂ 23 ਸਾਲ ਦੇ ਹਨ ਅਤੇ ਉਨ੍ਹਾਂ ਕੋਲ 697 ਮਿਲੀਅਨ ਡਾਲਰ ਤੋਂ 855 ਮਿਲੀਅਨ ਡਾਲਰ ਤੱਕ ਜਾਇਦਾਦ ਹੈ। ਸ਼ਾਹੀ ਪਰਿਵਾਰ ਦੀ ਦੌਲਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਪਰ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਉਨ੍ਹਾਂ ਕੋਲ ਕੁੱਲ 2.8 ਅਰਬ ਡਾਲਰ ਦੀ ਜਾਇਦਾਦ ਹੈ।
ਸ਼ਾਹੀ ਪਰਿਵਾਰ ਕੋਲ ਇੱਕ ਆਲੀਸ਼ਾਨ ਮਹਿਲ ਅਤੇ ਇੱਕ ਪੰਜ ਤਾਰਾ ਹੋਟਲ ਹੈ। ਸ਼ਾਹੀ ਪਰਿਵਾਰ ਕੋਲ ਕਈ ਲਗਜ਼ਰੀ ਗੱਡੀਆਂ ਹਨ। ਇਸ ਤੋਂ ਇਲਾਵਾ ਰਾਜਕੁਮਾਰੀ ਕੋਲ ਕਈ ਅਨਮੋਲ ਚੀਜ਼ਾਂ ਹਨ, ਜਿਨ੍ਹਾਂ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।