Wrestlers Protest: ਗੁੱਸਾ, ਅੱਖਾਂ ‘ਚ ਹੰਝੂ ਤੇ ਹੱਥਾਂ ‘ਚ ਮੈਡਲ...ਗੰਗਾ ‘ਚ ਮੈਡਲ ਵਹਾਉਣ ਵਾਲੇ ਪਹਿਲਵਾਨਾਂ ਦੀ ਤਸਵੀਰ
ਹਾਲਾਂਕਿ ਖਾਪ ਅਤੇ ਕਿਸਾਨ ਆਗੂਆਂ ਦੇ ਮਨਾਉਣ ਤੋਂ ਬਾਅਦ ਉਨ੍ਹਾਂ ਆਪਣਾ ਫੈਸਲਾ ਵਾਪਸ ਲੈ ਲਿਆ ਅਤੇ ਆਪਣੀਆਂ ਮੰਗਾਂ ਮੰਨਣ ਲਈ ਪੰਜ ਦਿਨ ਦਾ ਸਮਾਂ ਦਿੱਤਾ।
Download ABP Live App and Watch All Latest Videos
View In Appਜਦੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਆਪਣੇ ਵਿਸ਼ਵ ਅਤੇ ਓਲੰਪਿਕ ਤਗਮੇ ਗੰਗਾ ਨਦੀ ਵਿੱਚ ਵਹਾਉਣ ਲੱਗੇ ਤਾਂ ਉੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਸਾਕਸ਼ੀ, ਵਿਨੇਸ਼ ਅਤੇ ਉਨ੍ਹਾਂ ਦੀ ਚਚੇਰੀ ਭੈਣ ਸੰਗੀਤਾ ਕਾਫੀ ਭਾਵੁਕ ਨਜ਼ਰ ਆਈਆਂ।
ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਦੇ ਆਲੇ-ਦੁਆਲੇ ਘੇਰਿਆ ਹੋਇਆ ਸੀ। ਪਹਿਲਵਾਨ ‘ਹਰਿ ਕੀ ਪਉੜੀ’ ਵਿਖੇ ਪਹੁੰਚ ਕੇ ਕਰੀਬ 20 ਮਿੰਟ ਚੁੱਪਚਾਪ ਖੜ੍ਹੇ ਰਹੇ। ਫਿਰ ਉਹ ਹੱਥ ਵਿੱਚ ਮੈਡਲ ਲੈ ਕੇ ਗੰਗਾ ਨਦੀ ਦੇ ਕਿਨਾਰੇ ਬੈਠ ਗਏ। ਬਜਰੰਗ 40 ਮਿੰਟ ਬਾਅਦ ਉੱਥੇ ਪਹੁੰਚ ਗਏ। ਵਿਨੇਸ਼ ਦੇ ਪਤੀ ਸੋਮਬੀਰ ਰਾਠੀ ਨੇ ਏਸ਼ਿਆਈ ਖੇਡਾਂ ਵਿੱਚ ਵਿਨੇਸ਼ ਵੱਲੋਂ ਜਿੱਤੇ ਗਏ ਤਗ਼ਮੇ ਸਨ। ਸਾਕਸ਼ੀ ਨੇ ਰੀਓ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੋਇਆ ਸੀ।
ਇਸ ਪੂਰੇ ਮਾਮਲੇ ਨੇ 1960 ਦੀ ਇੱਕ ਘਟਨਾ ਦੀ ਯਾਦ ਤਾਜ਼ਾ ਕਰ ਦਿੱਤੀ ਜਦੋਂ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨੇ ਅਮਰੀਕਾ ਵਿੱਚ ਨਸਲੀ ਭੇਦਭਾਵ ਦੇ ਵਿਰੋਧ ਵਿੱਚ ਆਪਣਾ ਓਲੰਪਿਕ ਸੋਨ ਤਮਗਾ ਓਹੀਓ ਨਦੀ ਵਿੱਚ ਸੁੱਟ ਦਿੱਤਾ ਸੀ।
ਖਾਪ ਅਤੇ ਸਿਆਸਤਦਾਨਾਂ ਦੇ ਕਹਿਣ 'ਤੇ ਕਰੀਬ ਢਾਈ ਘੰਟੇ ਬਿਤਾਉਣ ਤੋਂ ਬਾਅਦ ਪਹਿਲਵਾਨ ਵਾਪਸ ਪਰਤੇ। ਕਿਸਾਨ ਆਗੂਆਂ ਸ਼ਾਮ ਸਿੰਘ ਮਲਿਕ ਅਤੇ ਨਰੇਸ਼ ਟਿਕੈਤ ਨੇ ਮਾਮਲੇ ਦੇ ਹੱਲ ਲਈ ਪਹਿਲਵਾਨਾਂ ਤੋਂ ਪੰਜ ਦਿਨਾਂ ਦਾ ਸਮਾਂ ਮੰਗਿਆ ਹੈ।
ਹਰਿ ਕੀ ਪਉੜੀ ਵਿਖੇ ਖਾਪ ਅਤੇ ਕਿਸਾਨ ਆਗੂ ਗੰਗਾ ਪਹਿਲਵਾਨਾਂ ਕੋਲ ਪਹੁੰਚੇ। ਗੰਗਾ ਦੁਸਹਿਰੇ ਦੇ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਉਨ੍ਹਾਂ ਨੂੰ ਦੇਖਦੇ ਰਹੇ। ਇਸ ਦੌਰਾਨ ਪਹਿਲਵਾਨਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।
ਕਈ ਹੋਰ ਖਾਪ ਆਗੂਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਹਿਲਵਾਨਾਂ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ। ਖਾਪ ਆਗੂ ਬਲਵੰਤ ਨੰਬਰਦਾਰ ਨੇ ਕਿਹਾ, “ਪਹਿਲਵਾਨ ਕਹਿ ਰਹੇ ਹਨ ਕਿ ਉਹ ਆਪਣੇ ਤਗਮੇ ਗੰਗਾ ਵਿੱਚ ਵਹਾ ਦੇਣਗੇ। ਅਸੀਂ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਮੈਡਲ ਉਨ੍ਹਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ, ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਾਜ ਦੇ ਸਮਰਥਨ ਨਾਲ ਆਏ ਹਨ।
ਇਸ ਤੋਂ ਪਹਿਲਾਂ 28 ਮਈ ਨੂੰ ਨਵੇਂ ਸੰਸਦ ਭਵਨ ਵੱਲ ਜਾਣ ਵੇਲੇ ਪਹਿਲਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜੰਤਰ-ਮੰਤਰ ਦੇ ਧਰਨੇ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ। ਫਿਰ ਦੇਸ਼ ਦੇ ਟਾਪ ਦੇ ਪਹਿਲਵਾਨਾਂ ਨੇ ਕਿਹਾ ਕਿ ਉਹ ਆਪਣੇ ਮਿਹਨਤ ਨਾਲ ਜਿੱਤੇ ਮੈਡਲ ਗੰਗਾ ਨਦੀ ਵਿਚ ਵਹਾ ਦੇਣਗੇ ਅਤੇ ਇੰਡੀਆ ਗੇਟ 'ਤੇ 'ਮਰਨ ਵਰਤ' 'ਤੇ ਬੈਠਣਗੇ।