ਕਰਵਾ ਚੌਥ ਦੀਆਂ ਲੱਗੀਆਂ ਰੌਣਕਾਂ, ਸੱਜੇ ਬਾਜ਼ਾਰ, ਪਰ ਮਹਿੰਗਾਈ ਦੀ ਮਾਰ
WhatsApp_Image_2021-10-23_at_621.09_PM
1/9
ਕਰਵਾ ਚੌਥ ਦੇ ਤਿਉਹਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਮਹਿਲਾਵਾਂ ਬੜੇ ਚਾਅ ਨਾਲ ਆਪਣੇ ਹੱਥਾਂ ਉਪਰ ਮਹਿੰਦੀ ਲਗਵਾ ਰਹੀਆਂ ਹਨ।
2/9
ਕਰਵਾ ਚੌਥ ਦੇ ਤਿਉਹਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਮਹਿਲਾਵਾਂ ਬੜੇ ਚਾਅ ਨਾਲ ਆਪਣੇ ਹੱਥਾਂ ਉਪਰ ਮਹਿੰਦੀ ਲਗਵਾ ਰਹੀਆਂ ਹਨ।
3/9
ਮਹਿਲਾਵਾਂ ਵਿੱਚ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਦੁਕਾਨਾਂ ਦੇ ਬਾਹਰ ਮਹਿੰਦੀ ਦੇ ਸਟਾਲਾਂ ਤੇ ਔਰਤਾਂ ਨੂੰ ਮਹਿੰਦੀ ਲਗਵਾਉਂਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਬੀਤੇ ਸਾਲਾਂ ਮੁਕਾਬਲੇ ਭੀੜ ਜ਼ਰੂਰ ਘੱਟ ਹੈ।
4/9
ਮਹਿਲਾਵਾਂ ਨੇ ਦੱਸਿਆ ਕਿ ਉਹ ਕੋਰੋਨਾ ਕਾਲ ਤੋਂ ਬਾਅਦ ਇਸ ਵਾਰ ਆਪਣੇ ਦਿਲ ਦਾ ਚਾਅ ਪੂਰਾ ਕਰਨਾ ਚਾਹੁੰਦੀਆਂ ਹਨ। ਇਸ ਤੋਂ ਇਲਾਵਾ ਤਿਓਹਾਰ ਨੂੰ ਲੈ ਕੇ ਵੀ ਖਾਸ ਤਿਆਰੀ ਕੀਤੀ ਹੈ।
5/9
ਦੁਕਾਨਦਾਰ ਨੇ ਦੱਸਿਆ ਕਿ ਸੇਲ ਜ਼ਰੂਰ ਹੋ ਰਹੀ ਹੈ ਪਰ ਬੀਤੇ ਸਾਲਾਂ ਮੁਕਾਬਲੇ ਘੱਟ ਹੈ। ਬੀਤੇ ਸਾਲਾਂ ਮੁਕਾਬਲੇ ਕਰੀਬ 25 ਪ੍ਰਤੀਸ਼ਤ ਸੇਲ ਘਟ ਗਈ ਹੈ।
6/9
ਹਾਲਾਂਕਿ ਤਿਉਹਾਰ ਦੇ ਮੱਦੇਨਜ਼ਰ ਲੋਕ ਖਰੀਦਦਾਰੀ ਜ਼ਰੂਰ ਕਰ ਰਹੇ ਹਨ। ਜਦਕਿ ਸਮਾਨ ਵੀ ਕੁਝ ਮਹਿੰਗਾ ਹੋਇਆ ਹੈ।
7/9
ਇਸ ਮੌਕੇ ਸੁਰੱਖਿਆ ਨੂੰ ਲੈ ਕੇ ਪੁਲਿਸ ਵੀ ਪਾਬੰਦ ਦਿਖ ਰਹੀ ਹੈ ਅਤੇ ਬਾਜ਼ਾਰਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ।
8/9
ਪੁਲਿਸ ਚੌਕੀ ਘੁਮਾਰ ਮੰਡੀ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸ਼ੱਕੀ ਵਿਅਕਤੀਆਂ ਅਤੇ ਚੀਜ਼ਾਂ ਤੇ ਖਾਸ ਨਜ਼ਰ ਹੈ।
9/9
ਪੁਲਿਸ ਚੌਕੀ ਘੁਮਾਰ ਮੰਡੀ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸ਼ੱਕੀ ਵਿਅਕਤੀਆਂ ਅਤੇ ਚੀਜ਼ਾਂ ਤੇ ਖਾਸ ਨਜ਼ਰ ਹੈ।
Published at : 23 Oct 2021 06:50 PM (IST)
Tags :
Karwa Chauth